Health
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੀਆਂ 74 ਫਲ ਅਤੇ ਸਬਜ਼ੀ ਮੰਡੀਆਂ ਤੇ ਛਾਪੇ
ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਕਮਿਸ਼ਨਰ ਕੇ. ਐਸ. ਪੰਨੂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 74 ਫਲ ਅਤੇ ਸਬਜੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਮਿਸ਼ਨ ਤੰਦਰੁਸਤ ਪੰਜਾਬ
ਸੂਬੇ ਭਰ ਵਿਚ ਚੈਕਿੰਗ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ ਨਸ਼ਟ ਕਰਵਾਏ: ਪੰਨੂ
ਚੰਡੀਗੜ੍ਹ, 13 ਅਗਸਤ : ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਉਤੱਮ ਗੁਣਵੱਤਾ ਵਾਲੀਆਂ ਫਲ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਤਾਰ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਕਤ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਕਮਿਸ਼ਨਰ ਕੇ. ਐਸ. ਪੰਨੂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 74 ਫਲ ਅਤੇ ਸਬਜੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਚੈਕਿੰਗ ਵਿੱਚ ਜਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ , ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਫਲ ਸਬਜੀਆਂ ਨੂੰ ਅਣਵਿਗਿਆਨਕ ਤਰੀਕੇ ਨਾਲ ਪਕਾਉਣ , ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ । ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ੍ਹਾਂ ਨੂੰ ਮੌਕੇ ਤੋਂ ਜਬਤ ਕੀਤਾ ਗਿਆ । ਚੈਕਿੰਗ ਟੀਮਾਂ ਵੱਲੋਂ ਮੌਕੇ ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ । ਪੜਤਾਲ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ , ਜੋ ਕਿ ਖਾਣ ਯੋਗ ਨਹੀਂ ਸਨ , ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ।
ਸ. ਪੰਨੂ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ਤੇ ਮੁਕੇਰੀਆਂ ਵਿਖੇ 2.70 ਕੁਇੰਟਲ ਫਲ ਸਬਜੀਆਂ , ਗੜਸੰਕਰ ਵਿਖੇ 1.20 ਕੁਇੰਟਲ ਬੰਦ ਗੋਭੀ , ਟਮਾਟਰ , ਰੂਪਨਗਰ ਵਿਖੇ 1.05 ਕੁਇੰਟਲ ਵਲ ਸਬਜ਼ੀਆਂ , ਲੁਧਿਆਣਾ ਵਿਖੇ 3.20 ਕੁਇੰਟਲ ਫਲ , ਜਗਰਾਓਂ ਵਿਖੇ 2.10 ਕੁਇੰਟਲ ਸਬਜੀਆਂ , ਮਾਛੀਵਾੜਾ ਵਿਖੇ 1.60 ਕੁਇੰਟਲ ਸਬਜੀਆਂ , ਮੋਗਾ ਵਿਖੇ 2.00 ਕੁਇੰਟਲ ਫਲ , ਬਟਾਲਾ ਵਿਖੇ 1.25 ਕੁਇੰਟਲ ਫਲ ਸਬਜੀਆਂ , ਪਠਾਨਕੋਟ ਵਿਖੇ 1.95 ਕੁਇੰਟਲ ਫਲ ਸਬਜੀਆਂ , ਅੰਮ੍ਰਿਤਸਰ ਵਿਖੇ 1.32 ਕੁਇੰਟਲ ਫਲ ਸਬਜੀਆਂ , ਜਲੰਧਰ ਸ਼ਹਿਰ ਵਿਖੇ 1.20 ਕੁਇੰਟਲ ਕੇਲਾ , ਰਾਜਪੁਰਾ ਵਿਖੇ 2 .32 ਕੁਇੰਟਲ ਸਬਜੀਆਂ , ਪਟਿਆਲਾ ਵਿਖੇ 2.50 ਕੁਇੰਟਲ ਫਲ ਸਬਜੀਆਂ , ਪਾਤੜਾਂ ਵਿਖੇ 17 ਕੁਇੰਟਲ ਫਲ ਸਬਜੀਆਂ , ਸੁਨਾਮ ਵਿਖੇ 1430 ਕੁਇੰਟਲ ਵਲ ਸਬਜੀਆਂ , ਸਮਾਣਾ ਵਿਖੇ 2.10 ਕੁਇੰਟਲ ਫਲ ਸਬਜ਼ੀਆਂ , ਬਰਨਾਲਾ ਵਿਖੇ 2.40 ਕੁਇੰਟਲ ਸਬਜੀਆਂ , ਸਰਹਿੰਦ ਵਿਖੇ 3.60 ਕੁਇੰਟਲ ਅੰਬ , ਬਠਿੰਡਾ ਵਿਖੇ 1.42 ਕੁਇੰਟਲ ਫਲ ਸਬਜੀਆਂ , ਰਾਮਪੁਰਾ ਫੂਲ ਵਿਖੇ 2.42 ਕੁਇੰਟਲ ਫਲ ਸਬਜੀਆਂ , ਫਰੀਦਕੋਟ ਵਿਖੇ 1 .39 ਕੁਇੰਟਲ ਫਲ ਸਬਜੀਆਂ , ਮਾਨਸਾ ਵਿਖੇ 2.2 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ । ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਹੜੀ ਵਾਲਿਆਂ ਪਾਸੋਂ 1,25 ਕੁਇੰਟਲ ਕੈਮੀਕਲ ਨਾਲ ਪਕਾਇਆ ਗਿਆ ਅੰਬ ਫੜਿਆ ਗਿਆ ਜੋ ਕਿ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ ।
Continue Reading