Connect with us

Punjab

ਸਕੂਲ ਤੋਂ ਘਰ ਆਉਂਦਿਆਂ ਪਿਓ-ਧੀ ਨਾਲ ਵਾਪਰੀ ਅਣਹੋਣੀ, ਇਕੱਠਿਆਂ ਦੀ ਨਿਕਲੀ ਜਾਨ !

Published

on

ਮਾਲੇਰਕੋਟਲਾ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਤੇਜ਼ ਰਫਤਾਰ ਆ ਰਹੇ ਟਿੱਪਰ ਦੀ ਚਪੇਟ ਵਿੱਚ ਆਉਣ ਕਰਕੇ ਪਿਓ-ਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਨਾਲ ਮੋਟਰ-ਸਾਈਕਲ ‘ਤੇ ਬੈਠੀ ਚਾਚੀ ਗੰਭੀਰ ਜ਼ਖਮੀ ਹੋ ਗਈ। ਇਹ ਹਾਦਸਾ ਅਹਿਮਦਗੜ੍ਹ ਦੇ ਨੇੜੇ ਪਿੰਡ ਮਾਣਕਵਾਲ ਪਿੰਡ ਦੇ ਹੀ ਚੌਂਕ ਵਿੱਚ ਵਾਪਰਿਆ। ਮ੍ਰਿਤਕਾਂ ਦੀ ਪਛਾਣ ਪਿੰਡ ਜਾਤੀਵਾਲ ਦੇ ਰਹਿਣ ਵਾਲੇ ਇਕ ਵਿਅਕਤੀ ਸ਼ੌਕਤ ਅਲੀ ਤੇ ਉਨ੍ਹਾਂ ਦੀ ਧੀ ਸਾਨੀਆ ਦੇ ਨਾਂ ਨਾਲ ਹੋਈ ਹੈ।

ਪਤਾ ਲੱਗਿਆ ਹੈ ਧੀ ਨੂੰ ਸਕੂਲ ਤੋ ਪੇਪਰ ਕਰਵਾਕੇ ਲੈ ਕੇ ਆ ਰਹੇ ਬਾਪ ਅਤੇ ਚਾਚੀ ਜੋ ਮੋਟਰਸਾਈਕਲ ‘ਤੇ ਪਿੰਡ ਵਿੱਚ ਦਾਖਲ ਹੀ ਹੋਏ ਸਨ ਕਿ ਅਚਾਨਕ ਆ ਰਹੇ ਟਿੱਪਰ ਹੇਠ ਬਾਈਕ ਆਉਣ ਕਰਕੇ ਮੌਕੇ ਤੇ ਹੀ ਪਿਤਾ ਅਤੇ ਉਸਦੀ ਬੇਟੀ ਦੀ ਦਰਨਾਕ ਮੌਤ ਹੋ ਗਈ। ਪਿੱਛੇ ਬੈਠੀ ਬਾਈਕ ਤੇ ਚਾਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਕਿ ਲੁਧਿਆਣਾ ਹਸਪਤਾਲ ਲਈ ਭੇਜਿਆ ਗਿਆ।

ਇਸ ਮੌਕੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਜਿਨਾਂ ਵੱਲੋਂ ਟਿੱਪਰ ਦੇ ਡਰਾਈਵਰ ਨੂੰ ਮੌਕੇ ਤੇ ਹੀ ਫੜ ਲਿਆ। ਲੋਕਾਂ ਦੇ ਕਹਿਣ ਮੁਤਾਬਕ ਉਸ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ ਜਿਸਨੇ ਕਿ ਤੇਜ ਟਿੱਪਰ ਇਹਨਾਂ ਲੋਕਾਂ ਉੱਤੇ ਚੜਾ ਦਿੱਤਾ।

ਉਧਰ ਮੌਕੇ ਤੇ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ਤੇ ਪੁਲਿਸ ਪਹੁੰਚੀ, ਜਿਨ੍ਹਾਂ ਨੇ ਆ ਕੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਉਸਦਾ ਮੈਡੀਕਲ ਕਰਵਾਇਆ।