Punjab
Big Breaking: ਫਿਰੋਜ਼ਪੁਰ ਜੇਲ੍ਹ ‘ਚ ਅਣਪਛਾਤੇ ਵਿਅਕਤੀਆਂ ਨੇ ਸੁੱਟੇ 8 ਮੋਬਾਈਲ

ਫਿਰੋਜ਼ਪੁਰ, 25 ਜੂਨ (ਪਰਮਜੀਤ ਪੰਮਾ): ਕੇਂਦਰੀ ਜੇਲ੍ਹ ਫਿਰੋਜ਼ਪੁਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਇਆ। ਫਿਰੋਜ਼ਪੁਰ ਦੇ ਜੇਲ੍ਹ ਅੰਦਰ ਕਿਸੇ ਅਣਪਛਾਤੇ ਵਿਅਕਤੀਆਂ ਨੇ ਲਾਲ ਰੰਗ ਦੇ ਕੱਪੜੇ ਵਿੱਚ 8 ਮੋਬਾਈਲ ਬੰਨ੍ਹ ਕੇ ਸੁੱਟੇ। ਦੱਸ ਦਈਏ ਉਸ ਕੱਪੜੇ ਨੂੰ ਖੋਲ੍ਹਣ ‘ਤੇ ਉਸ ‘ਚੋਂ ਮੋਬਾਇਲ ਅਤੇ ਹੋਰ ਸਮਾਨ ਬਰਾਮਦ ਕੀਤੇ ਗਏ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਿਰਪਾਲ ਸਿੰਘ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।