Punjab
ਜ਼ੀਰਾ ‘ਚ ਮੁੜ ਹੋਇਆ ਹੰਗਾਮਾ,ਪ੍ਰਦਰਸ਼ਨਕਾਰੀ ਤੇ ਪੁਲਿਸ ਆਈ ਆਹਮੋ ਸਾਹਮਣੇ

ਫਿਰੋਜ਼ਪੁਰ ਨਿਊਜ਼: ਜ਼ੀਰਾ ‘ਚ ਪ੍ਰਦਰਸ਼ਨਕਾਰੀ ਤੇ ਪੁਲਿਸ ਆਈ ਆਹਮੋ ਸਾਹਮਣੇ,ਦੱਸਿਆ ਜਾ ਰਿਹਾ ਹੈ ਕਿ ਧਰਨਾਕਾਰੀਆਂ ਨੇ ਬੈਰੀਕੇਡਸ ਤੋੜੇ ਹਨ।ਸ਼ਰਾਬ ਫੈਕਟਰੀ ਬਾਹਰ ਧਰਨੇ ‘ਤੇ ਬੈਠੇ ਨੇ ਲੋਕ,ਕੱਲ੍ਹ ਵੀ ਪੁਲਿਸ ਨੇ ਕਈ ਲੋਕਾਂ ਨੂੰ ਕੀਤਾ ਸੀ ਗ੍ਰਿਫ਼ਤਾਰ। ਪੁਲਿਸ ਦਾ ਰਾਹ ਰੋਕਣ ਵਾਲਿਆਂ ਨੂੰ ਕੀਤਾ ਸੀ ਕਾਬੂ।ਪਿਛਲੇ ਕਰੀਬ 4 ਮਹੀਨੇ ਤੋਂ ਚੱਲ ਰਿਹਾ ਧਰਨਾ।
ਕੁੱਲ ਮਿਲਾ ਕੇ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਸ਼ਰਾਬ ਫੈਕਟਰੀ ਵਿਖੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।ਪੁਲਿਸ ਪ੍ਰਸ਼ਾਸ਼ਨ ਵੱਲੋਂ ਫੈਕਟਰੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ।ਸ਼ਰਾਬ ਫੈਕਟਰੀ ਪੂਰੀ ਤਰ੍ਹਾਂ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਈ ਹੈ।ਜ਼ਿਕਰਯੋਗ ਹੈ ਇਲਾਕੇ ਦੇ ਲੋਕ ਧਰਤੀ ਦੇ ਹੇਠਲੇ ਪਾਣੀ ਦੇ ਜ਼ਹਿਰੀਲੇ ਅਤੇ ਖਤਮ ਹੋਣ ਤੋਂ ਇਲਾਵਾ ਹਵਾ ਅਤੇ ਪਾਣੀ ਦੇ ਜ਼ਹਿਰੀਲੇ ਮੁੱਦੇ ਨੂੰ ਲੈ ਕੇ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਡਟੇ ਹੋਏ ਹਨ।