Corona Virus
ਵਿਦੇਸ਼ੀ ਨਾਗਰਿਕਾਂ ਨੂੰ ਸਪੈਸ਼ਲ ਫਲਾਇਟ ਰਾਹੀਂ ਭੇਜਿਆ ਗਿਆ ਉਨ੍ਹਾਂ ਦੇ ਮੁਲਕ

ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਸ ਕਾਰਨ ਕਈ ਦੇਸ਼ਾਂ ਵਿੱਚ ਲਾਕਡਾਊਨ ਕੀਤਾ ਹੋਇਆ ਹੈ। ਅਜਿਹੇ ਵਿੱਚ ਕਈ ਵਿਦੇਸ਼ੀ ਯਾਤਰੀ ਭਾਰਤ ਵਿੱਚ ਫੱਸ ਗਏ ਹਨ। ਕਿਉਕਿ ਲਾਕਡਾਊਨ ਕਾਰਨ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ ਅਤੇ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਸ਼ਨੀਵਾਰ 18 ਅਪ੍ਰੈਲ ਨੂੰ ਯੂਐਸ ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਲਈ ਸਪੈਸ਼ਲ ਫਲਾਇਟ ਭੇਜੀ ਸੀ। ਜਿਸ ਵਿੱਚ ਲੁਧਿਆਣਾ ਰਹਿ ਰਹੇ ਅਮਰੀਕਾ ਦੇ 300 ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਿਸ ਭੇਜਿਆ ਗਿਆ।