International
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਉਸਦੀ ਪਤਨੀ ਤੇ ਚੀਨ ਦੇ ਵਾਇਰਸ ਨੇ ਕੀਤਾ ਹਮਲਾ
ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆਂ ਟਰੰਪ ਨੂੰ ਹੋਇਆ ਕੋਰੋਨਾ

ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆਂ ਟਰੰਪ ਨੂੰ ਹੋਇਆ ਕੋਰੋਨਾ
ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਪੀਐੱਮ ਮੋਦੀ ਨੇ ਟਰੰਪ ਨੇ ਕੀਤਾ ਟਵੀਟ
ਟਰੰਪ ਦੀ ਨਿੱਜੀ ਸਲਾਹਕਾਰ ਪਾਈ ਗਈ ਸੀ ਕੋਰੋਨਾ ਪਾਜ਼ੀਟਿਵ
2 ਅਕਤੂਬਰ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦਾ ਕਹਿਰ ਵਿਸ਼ਵ ਭਰ ਚ ਵੇਖਣ ਨੂੰ ਮਿਲ ਰਿਹਾ,ਕਈ ਦੇਸ਼ਾਂ ‘ਚ ਇਸ ਮਹਾਂਮਾਰੀ ਨੇ ਬਹੁਤ ਘਾਤਕ ਰੂਪ ਅਖਤਿਆਰ ਕੀਤਾ ਯੂਐਸ ਚ ਵੀ ਲੱਖਾਂ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋਏ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆਂ ਟਰੰਪ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ‘ਤੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੀਟਿਵ ਹੋ ਗਈ ਸੀ,ਕੋਰੋਨਾ ਦੇ ਲੱਛਣਾਂ ਤੋਂ ਬਾਅਦ ਹੋਪ ਹਿਕਸ ਨੇ ਕੋਰੋਨਾ ਟੈਸਟ ਕਰਵਾਇਆ ਸੀ,ਹੋਪ ਹਿਕਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਟਰੰਪ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਮੇਲਾਨੀਆ ਟਰੰਪ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆਂ ਟਰੰਪ ਨੂੰ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਸ਼ੁੱਭ ਇਸ਼ਾਵਾਂ ਦਿੱਤੀਆਂ ਹਨ।
Continue Reading