Uncategorized
ਅਜਿਹੇ ਤਰੀਕੇ ਅਪਣਾਈਏ ਜਿਸ ਨਾਲ ਅਸਲੀ ਅਤੇ ਨਕਲੀ ਕੇਸਰ ਦੀ ਪਛਾਣ ਕੀਤੀ ਜਾ ਸਕੇ।
ਚੰਡੀਗੜ੍ਹ: ਕੇਸਰ ਦੀਆਂ ਪੱਤੀਆਂ ਦਿਖਣ ‘ਚ ਜਿੰਨੀਆਂ ਖੂਬਸੂਰਤ ਹੁੰਦੀਆਂ ਹਨ, ਸਾਡੇ ਸਰੀਰ ਲਈ ਵੀ ਓਨੀਆਂ ਹੀ ਫਾਇਦੇਮੰਦ ਹੁੰਦੀਆਂ ਹਨ। ਭੋਜਨ ਦੀ ਮਹਿਕ ਅਤੇ ਸੁਆਦ ਵਧਾਉਣ ਦੇ ਨਾਲ-ਨਾਲ ਕੇਸਰ ਸਰੀਰ ਦੀ ਗਰਮੀ ਨੂੰ ਬਣਾਈ ਰੱਖਣ ਵਿਚ ਬਹੁਤ ਮਦਦਗਾਰ ਹੈ। ਇਸ ਦੇ ਨਾਲ ਹੀ ਕੇਸਰ ਦੀ ਵਰਤੋਂ ਸ਼ਿੰਗਾਰ ਦੇ ਤੌਰ ‘ਤੇ ਵੀ ਕੀਤੀ ਜਾਂਦੀ ਹੈ। ਕੇਸਰ ਜ਼ਿਆਦਾਤਰ ਕਸ਼ਮੀਰ ਵਿੱਚ ਪਾਇਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਕੇਸਰ ਲੱਖਾਂ ਰੁਪਏ ਪ੍ਰਤੀ ਕਿਲੋ ਵਿਕਦਾ ਹੈ।
ਕੇਸਰ ਪਾਣੀ ‘ਚ ਪਾਉਣ ‘ਤੇ ਤੁਰੰਤ ਆਪਣਾ ਰੰਗ ਨਹੀਂ ਛੱਡਦਾ। ਅਸਲੀ ਕੇਸਰ ਦੀ ਪਛਾਣ ਕਰਨ ਲਈ, ਕੋਸਾ ਪਾਣੀ ਲਓ ਅਤੇ ਇਸ ਵਿਚ ਕੇਸਰ ਦੀਆਂ 2 ਪੱਤੀਆਂ ਪਾਓ। ਜੇਕਰ ਰੇਸ਼ੇ ਤੁਰੰਤ ਆਪਣਾ ਰੰਗ ਛੱਡਣ ਲੱਗ ਜਾਣ ਤਾਂ ਸਮਝੋ ਕਿ ਕੇਸਰ ਨਕਲੀ ਹੈ। ਅਸਲੀ ਕੇਸਰ ਪਾਣੀ ਵਿਚ ਹੌਲੀ-ਹੌਲੀ ਆਪਣਾ ਰੰਗ ਛੱਡਦਾ ਹੈ।
ਇਨ੍ਹਾਂ ਦੀ ਮਹਿਕ ਵੀ ਬਹੁਤ ਮਿੱਠੀ ਹੁੰਦੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਜੇ ਤੁਸੀਂ ਕੇਸਰ ਨੂੰ ਜੀਭ ‘ਤੇ ਰੱਖ ਕੇ ਇਸ ਦਾ ਸਵਾਦ ਲਓਗੇ ਤਾਂ ਤੁਹਾਨੂੰ ਇਸ ਨੂੰ ਖਾਣ ‘ਚ ਕੌੜਾ ਮਹਿਸੂਸ ਹੋਵੇਗਾ। ਇਹ ਅਸਲੀ ਕੇਸਰ ਦੀ ਪਛਾਣ ਹੈ। ਜੇਕਰ ਮਿੱਠੀ ਮਹਿਕ ਅਤੇ ਸਵਾਦ ਕੌੜਾ ਹੋਵੇ ਤਾਂ ਅਸਲੀ ਕੇਸਰ ਹੈ, ਪਰ ਜੇਕਰ ਕੇਸਰ ਦਾ ਸਵਾਦ ਜੀਭ ‘ਤੇ ਰੱਖਣ ‘ਤੇ ਮਿੱਠਾ ਲੱਗੇ ਤਾਂ ਸਮਝੋ ਕਿ ਇਹ ਨਕਲੀ ਕੇਸਰ ਹੈ।
ਕੇਸਰ ਨੂੰ ਪਾਣੀ ਵਿਚ ਘੋਲਣ ਤੋਂ ਬਾਅਦ ਛੱਡਿਆ ਰੰਗ ਵੀ ਅਸਲੀ ਅਤੇ ਨਕਲੀ ਦੀ ਪਛਾਣ ਦੱਸਦਾ ਹੈ। ਜੇਕਰ ਕੇਸਰ ਪਣੀ ਵਿੱਚ ਘੁਲਣ ਤੋਂ ਬਾਅਦ ਭਗਵਾ ਰੰਗ ਛੱਡ ਰਿਹਾ ਹੈ ਤਾਂ ਸਮਝ ਲਓ ਕਿ ਕੇਸਰ ਨਕਲੀ ਹੈ, ਪਰ ਜੇਕਰ ਕੇਸਰ ਨੂੰ ਪਾਣੀ ‘ਚ ਘੋਲਣ ‘ਤੇ ਪਾਣੀ ਦਾ ਰੰਗ ਪੀਲਾ ਹੋ ਜਾਵੇ ਤਾਂ ਸਮਝ ਲਓ ਕਿ ਕੇਸਰ ਅਸਲੀ ਹੈ।