Punjab
ਖੰਨਾ ‘ਚ ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਹੋਇਆ ਕਤਲ

ਖੰਨਾ : ਪੰਜਾਬ ਵਿਚ ਆਏ ਦਿਨ ਲਾਅ ਐਂਡ ਆਰਡਰ ਦੀਆਂ ਬੇਖੌਫ ਹੋਕੇ ਧੱਜਿਆਂ ਉਡਾਈਆਂ ਜਾ ਰਹੀਆਂ ਹਨ।ਜਿਥੇ ਆਏ ਦਿਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ। ਖੰਨਾ ਦੀ ਗਿੱਲ ਕਲੋਨੀ ‘ਚ ਇਕ ਸਬਜ਼ੀ ਵਿਕਰੇਤਾ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ’ ਚ ਸਨਸਨੀ ਫੈਲ ਗਈ। ਸਬਜ਼ੀ ਵਿਕਰੇਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਸਬਜ਼ੀ ਵਿਕਰੇਤਾ ਦੀ ਪਛਾਣ ਮਿਥਲੇਸ਼ ਰਾਏ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿਥਲੇਸ਼ ਨੇ ਕਿਸੇ ਵਿਅਕਤੀ ਨੂੰ ਪੈਸੇ ਦੇਣੇ ਸਨ।
ਮਿਥਲੇਸ਼ ਨੇ ਬੀਤੀ ਰਾਤ ਇਹ ਕਹਿ ਕੇ ਘਰ ਤੋਂ ਗਿਆ ਸੀ ਕਿ ਉਹ ਪੈਸੇ ਲੈਣ ਜਾ ਰਿਹਾ ਹੈ। ਜਦੋਂ ਮਿਥਲੇਸ਼ ਸਾਰੀ ਰਾਤ ਘਰ ਨਹੀਂ ਆਇਆ, ਤਾਂ ਪਰਿਵਾਰਕ ਮੈਂਬਰ ਉਸ ਦੀ ਚਿੰਤਾ ਕਰਨ ਲੱਗੇ।
ਜਦੋਂ ਮ੍ਰਿਤਕ ਦੇ ਬੱਚੇ ਸਵੇਰੇ ਆਪਣੇ ਦਾਦਾ ਜੀ ਦੇ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਆਪਣੇ ਪਿਤਾ ਦੀ ਲਾਸ਼ ਮਿਲੀ। ਪਿਤਾ ਦੀ ਮੌਤ ਤੋਂ ਬਾਅਦ ਬੱਚਿਆਂ ਦਾ ਬੁਰਾ ਹਾਲ ਹੈ। ਇਸ ਸਬੰਧੀ ਡੀ.ਐਸ. ਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਕਾਤਲਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।