Punjab
ਚੰਡੀਗੜ੍ਹ ਮੋਰਿੰਡਾ ਲੁਧਿਆਣਾ ਬਾਈਪਾਸ ਤੇ ਵਾਹਨਾਂ ਦੀ ਆਪਸ ‘ਚ ਹੋਈ ਟੱਕਰ

ਮੋਰਿੰਡਾ 15 ਨਵੰਬਰ 2023: ਚੰਡੀਗੜ੍ਹ ਮੋਰਿੰਡਾ ਲੁਧਿਆਣਾ ਬਾਈਪਾਸ ਤੇ ਟ੍ਰੈਕਟਰ ਟਰਾਲੀ ਮੋਟਰਸਾਇਕਲ, ਆਨੋਵਾ ਤੇ ਪੀ ਆਰ ਟੀ ਸੀ ਦੀ ਬੱਸ ਵਿੱਚ ਟੱਕਰ ਹੋਣ ਕਾਰਨ 15 ਦੇ ਲਗਭਗ ਲੋਕ ਜ਼ਖਮੀ ਹੋ ਗਏ ਤੇ 4 ਗੰਭੀਰ ਫੱਟੜ ਹੋਏ ਲੋਕਾਂ ਨੂੰ ਚੰਡੀਗੜ ਰੇਫਰ ਕੀਤਾ ਗਿਆ ਹੈ।ਹਾਦਸੇ ਦਾ ਕਾਰਨ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨਾ ਦੱਸਿਆ ਜਾ ਰਿਹਾ ਹੈ ਤੇ ਟਰੈਕਟਰ ਟਰਾਲੀ ਦੀ ਪਹਿਲਾ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਜਿਸ ਤੋ ਬਾਅਦ ਪਿੱਛੇ ਆ ਰਹੀ ਇਨੋਵਾ ਗੱਡੀ ਵਿੱਚ ਪੀ ਆਰ ਟੀ ਸੀ ਦੀ ਬੱਸ ਦੀ ਵੱਜੀ।ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਮਾਮੂਲੀ ਸੱਟਾਂ ਵਾਲਿਆਂ ਦਾ ਇਲਾਜ ਕਰਨ ਉਪਰੰਤ ਭੇਜ ਦਿੱਤਾ ਗਿਆ ਜਦ ਕਿ ਗੰਭੀਰ ਜ਼ਖਮੀਆਂ ਨੂੰ ਚੰਡੀਗੜ ਦੇ ਸੇਕਟਰ 32 ਦੇ ਹਸਪਤਾਲ ਵਿੱਚ ਰੇਫਰ ਕੀਤਾ ਗਿਆ ਹੈ।ਪੁਲਿਸ ਵੀ ਹਾਦਸੇ ਦੀ ਜਾਂਚ ਰਹੀ ਹੈ।