Punjab
ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ) ਦੀਆਂ ਗੱਡੀਆਂ ਉਤਰੀਆਂ ਸੜਕਾਂ ਤੇ,ਵਿਧਾਇਕ ਨੇ ਹਰੀ ਝੰਡੀ ਦੇ ਕੀਤਾ ਰਵਾਨਾ
ਸੜਕ ਸੁਰੱਖਿਆ ਫੋਰਸ ਦੀਆਂ ਨਵੀਆਂ ਆਈਆਂ ਗੱਡੀਆਂ ਅਤੇ ਮੁਲਾਜ਼ਮਾਂ ਨੂੰ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ ਸਾਹਿਬ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਲਿਆਉਣ ਵਾਲਾ ਭਾਰਤ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਕਿਹਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਾਂਹ ਵਧੂ ਸੋਚ ਦੇ ਸਦਕਾ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਇਹ ਸਭ ਚੀਜ਼ਾਂ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਨ। ਹੁਣ ਇਹ ਚੀਜ਼ਾਂ ਤੁਹਾਨੂੰ ਪੰਜਾਬ ਦੇ ਵਿੱਚ ਵੀ ਨਜ਼ਰ ਆਉਣਗੀਆਂ |
ਇਸ ਮੌਕੇ ਐਸਪੀ ਰਕੇਸ਼ ਯਾਦਵ ਨੇ ਦੱਸਿਆ ਕਿ ਫਤਿਹਗੜ੍ਹ ਜ਼ਿਲ੍ਹੇ ਨੂੰ ਪੰਜ ਗੱਡੀਆਂ ਮਿਲੀਆਂ ਹਨ ਅਤੇ 70 ਦੇ ਕਰੀਬ ਮੁਲਾਜ਼ਮ ਮਿਲੇ ਹਨ, ਜੋ ਹਰ ਸਮੇਂ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ।