Connect with us

Uncategorized

ਕੋਰੋਨਾ ਦਾ ਕਹਿਰ ਬਾਲੀਵੁੱਡ ‘ਚ ਤੇਜ਼ੀ ਨਾਲ ਰਿਹਾ ਹੈ ਵੱਧ, ਹੁਣ ਵਿੱਕੀ ਕੌਸ਼ਲ ਤੇ ਭੂਮੀ ਪੰਡਨੇਕਰ ਵੀ ਕੋਰੋਨਾ ਦੇ ਹੋਏ ਸ਼ਿਕਾਰ

Published

on

vicky kaushal and bhumi pednekar

ਬਾਲੀਵੁੱਡ ‘ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਬਾਲੀਵੁੱਡ ਦੇ ਅਦਾਕਾਰ ਹੋਲੀ ਹੋਲੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਅਦਾਕਾਰਾਂ ਦੇ ਕੋਰੋਨਾ ਇਨਫੈਕਟਡ ਹੋਣ ਦੀਆ ਖਬਰਾਂ ਦਿਨੋਂ ਦਿਨ ਸਾਹਮਣੇ ਆ ਰਹੀਆਂ ਹਨ। ਆਮਿਰ ਖਾਨ, ਰਨਬੀਰ ਕਪੂਰ, ਆਲੀਆ ਭੱਟ, ਅਕਸ਼ੇ ਕੁਮਾਰ ਇਨ੍ਹਾਂ ਸਭ ਤੋਂ ਬਾਅਦ ਹੁਣ ਵਿੱਕੀ ਕੌਸ਼ਲ ਤੇ ਭੂਮੀ ਪੰਡਨੇਕਰ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ। ਇਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਕੋਰੋਨਾ ਇਨਫੈਕਟਡ ਹੋਣ ਦੀ ਜਾਣਕਾਰੀ ਆਪਣੇ ਫੈਨਜ ਨੂੰ ਦਿੱਤੀ ਹੈ।

ਭੂਮੀ ਪੰਡਨੇਕਰ ਨੇ  ਆਪਣੇ ਸੋਸ਼ਲ ਮੀਡੀਆ ਅਕਾਊਟ ਤੇ ਇਕ ਨੋਟ ਸ਼ੇਅਰ ਕਰਦਿਆਂ ਹੋਇਆ ਕਿਹਾ ਕਿ “ਕੁਝ ਲੱਛਣ ਮਹਿਸੂਸ ਹੋਣ ਕਾਰਨ ਮੈਂ ਕੋਰੋਨਾ ਟੈਸਟ ਕਰਵਾਇਆ। ਇਸ ਦੌਰਾਨ ਮੇਰਾ ਕੋਰੋਨਾ ਟੈਸਟ ਪਾਜ਼ਟਿਵ ਆਇਆ। ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ। ਮੈਂ ਆਪਣੇ ਡਾਕਟਰ ਦੇ ਸਪੰਰਕ ‘ਚ ਬਣੀ ਹੋਈ ਹਾਂ। ਜੋ ਕੁਝ ਦਿਨਾਂ ਤੋਂ ਮੇਰੇ ਸੰਪਰਕ ‘ਚ ਆਏ ਹਨ ਉਨ੍ਹਾਂ ਸਭ ਲੋਕਾਂ ਤੋਂ ਇਹ ਅਪੀਲ ਹੈ ਕਿ ਉਹ ਸਾਰੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ। ਬਧਾਈ ਹੋ ਦੀ ਸਫਲਤਾ ਤੋਂ ਬਾਅਦ ਹੁਣ ਭੂਮੀ ਪੰਡਨੇਕਰ ਬਧਾਈ ਦੋ ‘ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ‘ਚ ਰਾਜਕੁਮਾਰ ਰਾਓ ਤੇ ਭੂਮੀ ਪੰਡਨੇਕਰ ਮੁੱਖ ਭੁਮਿਕਾ ‘ਚ ਨਜ਼ਰ ਆਉਣ ਵਾਲੇ ਹਨ।  

ਵਿੱਕੀ ਕੌਸ਼ਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਪਾਉਂਦੇ ਕਿਹਾ ਕਿ ਮੇਰੇ ਵੱਲੋਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣ ਦੇ ਬਾਵਜੂਦ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਸਾਰੇ ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ ਮੈਂ ਆਪਣੇ ਆਪ ਨੂੰ ਹੋਮ ਕੋਰਨਟਾਇਨ ਕਰ ਲਿਆ ਹੈ। ਮੈਂ ਆਪਣੀ ਡਾਕਟਰ ਦੇ ਸੰਪਰਕ ‘ਚ ਹਾਂ ਤੇ ਉਨ੍ਹਾਂ ਦੀ ਸਲਾਹ ਅਨੁਸਾਰ ਦਵਾਈਆ ਲੈ ਰਿਹਾ ਹਾਂ।ਮੇਰੀ ਸਭ ਤੋਂ ਅਪੀਲ ਹੈ ਕਿ ਮੇਰੇ ਸੰਪਰਕ ‘ਚ ਜੋ ਲੋਕ ਆਏ  ਹਨ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ। ਬਸ ਆਪਣਾ ਧਿਆਨ ਰੱਖੋ ਤੇ ਸਾਵਧਾਨੀਆਂ ਵਰਤੇ ਰਹੋ।