Corona Virus
ਬੀ.ਐੱਸ.ਐੱਫ ਤੇ ਐਸ.ਐਚ.ਓ ਹੋਏ ਕੋਰੋਨਾ ਦੇ ਸ਼ਿਕਾਰ

ਫਿਰੋਜ਼ਪੁਰ, ਪਰਮਜੀਤ ਪੰਮਾ, 16 ਜੁਲਾਈ : ਫਿਰੋਜ਼ਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਦਿਨੋਂ ਦਿਨ ਵਾਧਾ ਹੋਣਾ ਲਗਾਤਾਰ ਜਾਰੀ ਹੈ। ਇਸ ਜਿਲੇ ਵਿੱਚ ਜਿਥੇ ਆਮ ਲੋਕ ਕਰੋਨਾ ਦੀ ਲਪੇਟ ਵਿੱਚ ਆ ਰਹੇ ਹਨ। ਉੱਥੇ ਹੀ ਕਰੋਨਾ ਨੇ ਹੁਣ ਬੀ ਐੱਸ ਐੱਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈਣਾਂ ਸੁਰੂ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਫਿਰੋਜ਼ਪੁਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ 19 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿਚੋਂ 6 ਮਾਮਲੇ ਬੀ ਐਸ ਐਫ ਦੇ ਹਨ,2 ਪੰਜਾਬ ਪੁਲਿਸ ਦੇ ਹਨ ਜਿਨ੍ਹਾਂ ਵਿਚੋਂ ਇੱਕ ਐਸ ਐਚ ਓ, ਇੱਕ ਹੋਮਗਾਰਡ ਜਵਾਨ, ਅਤੇ 3 ਗਰਭਵਤੀ ਔਰਤਾਂ ਸਮੇਤ ਹੁਣ ਤੱਕ ਜਿਲ੍ਹੇ ਅੰਦਰ 188 ਪਾਜੀਟਿਵ ਕੇਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਇਨ੍ਹਾਂ ਮਾਮਲਿਆਂ ਵਿਚੋਂ 96 ਮਰੀਜ਼ ਠੀਕ ਹੋਕੇ ਆਪਣੇ ਘਰ ਪਰਤ ਚੁੱਕੇ ਹਨ ਅਤੇ ਤਿੰਨ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਅੰਦਰ ਐਕਟਿਵ ਕੇਸ 89 ਹਨ।
ਪਾਜੀਟਿਵ ਮਰੀਜ਼ਾਂ ਦਾ ਸਰਕਾਰੀ ਹਦਾਇਤਾਂ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ, ਉਮੀਦ ਹੈ ਜਲਦ ਉਹ ਵੀ ਤੰਦਰੁਸਤ ਹੋਕੇ ਆਪਣੇ ਘਰ ਜਾ ਸਕਣਗੇ। ਦੂਜੇ ਪਾਸੇ ਜਿਲ੍ਹੇ ਅੰਦਰ ਵਧਦੇ ਮਾਮਲਿਆਂ ਨੂੰ ਦੇਖਦੇ ਪੁਲਿਸ ਪ੍ਰਸਾਸਨ ਵੱਲੋਂ ਵੀ ਪੂਰੀ ਸਖਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਵਿੱਚ ਕਰੋਨਾ ਮਾਮਲੇ ਜਿਆਦਾ ਆਉਣ ਕਾਰਨ ਉਸਨੂੰ ਕੰਨਟੇਨਮੈਂਟ ਜੋਨ ਐਲਾਨ ਦਿੱਤਾ ਗਿਆ ਹੈ। ਅਤੇ ਜਿਨ੍ਹਾਂ ਏਰੀਆ ਵਿੱਚ ਕਰੋਨਾ ਪਾਜੀਟਿਵ ਮਰੀਜ਼ ਪਾਏ ਗਏ ਹਨ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਗਲੇ ਹੁਕਮਾਂ ਤੱਕ ਸਹਿਰ ਦੀਆਂ ਸਾਰੀਆਂ ਦੁਕਾਨਾਂ ਵੀ ਪੁਲਿਸ ਵੱਲੋਂ ਬੰਦ ਕਰਵਾ ਦਿੱਤੀਆਂ ਗਈਆਂ ਹਨ।