Connect with us

Corona Virus

ਪਟਿਆਲਾ ਦਾ ਪਿੰਡ ਰਾਮਨਗਰ ਸੈਣੀਆਂ ਸੀਲ

Published

on

29 ਮਾਰਚ : ਘਨੌਰ ਦੇ ਪਿੰਡ ਰਾਮਪੁਰ ਸੈਣੀਆਂ ‘ਚ ਕੋਰੋਨਾ ਦਾ ਇੱਕ ਨੌਜਵਾਨ ਪੌਜ਼ੀਟਿਵ ਪਾਇਆ ਗਿਆ ਹੈ। ਜਿਸਦੀ ਉਮਰ 21 ਸਾਲ ਹੈ। ਨੌਜਵਾਨ ਦੇ ਨੇੜਲੇ 14 ਵਿਅਕਤੀਆਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਰਾਮਪੁਰ ਸੈਣੀਆਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।ਇਸ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨ ਕੁਮਾਰ ਅਮਿਤ ਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਟੀ ਬੈਨਿਥ ਤੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਪਿੰਡ ਰਾਮਨਗਰ ਸੈਣੀਆਂ ਵਿੱਚ ਪੁੱਜੇ, ਅਤੇ ਪਿੰਡ ਵਾਸੀਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ 9 ਮਾਰਚ ਨੂੰ ਆਪਣੀ ਕੰਪਨੀ ਦੇ ਕੰਮ ਲਈ ਨੇਪਾਲ ਗਿਆ ਸੀ, ਜਿਥੋ ਉਹ 19 ਮਾਰਚ ਨੂੰ ਵਾਪੀਸ ਪਿੰਡ ਆਈਆ ਸੀ ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜਨ ਕਾਰਨ ਉਸ ਨੂੰ 26 ਮਾਰਚ ਨੂੰ ਅਂਬਾਲਾ ਦੇ ਸਰਕਾਰੀ ਹਸਪਤਾਲ ਲਿਜਾਈਆ ਗਿਆ ਸੀ । ਜਿੱਥੇ ਉਸ ਦਾ ਕੋਰੋਨਾ ਦਾ ਟੈਸਟ ਪੋਜਿਟਿਵ ਆਇਆ ।