India
ਇੱਕ ਦਰਜਨ ਦੇ ਕਰੀਬ ਸਰਹੱਦੀ ਪਿੰਡ ਬੈਰੀਕੇਟਸ ਲਾਕੇ ਕੀਤੇ ਸੀਲ

ਗੁਰਦੁਆਰਾ ਸਾਹਿਬਾਨਾਂ ਵਿੱਚ ਅਨਾਊਂਸਮੈਂਟ ਕਰਾ ਕੇ ਦੋਵੇਂ ਪਹਿਰ ਠੀਕਰੀ ਪਹਿਰੇ ਲਾਉਣ ਲਈ ਵੀ ਕਿਹਾ
ਦੇਸ਼ ਅੰਦਰ ਦਿਨੋਂ ਦਿਨ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਸਖਤੀ ਦੇ ਨਾਲ ਠੱਲ੍ਹ ਪਾਉਣ ਦੇ ਮਹੱਤਵ ਨਾਲ ਫਿਰੋਜ਼ਪੁਰ ਪੁਲਿਸ ਵੱਲੋਂ ਕਰੀਬ ਇੱਕ ਦਰਜਨ ਸਰਹੱਦੀ ਪਿੰਡਾਂ ਨੂੰ ਸਰਪੰਚਾਂ, ਕਲੱਬਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਦੇ ਰਸਤਿਆਂ ਨੂੰ ਬੈਰੀਕੇਡ ਲਾਕੇ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਵੇਂ ਪਹਿਰ ਠੀਕਰੀ ਪਹਿਰੇ ਲਾਉਣ ਵਾਸਤੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਪਿੰਡ ਦੇ ਅੰਦਰ ਬਾਹਰੋ ਆਉਣ ਵਾਲੇ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਸਟਾਫ਼ ਇੰਚਾਰਜ ਜਸਵੰਤ ਸਿੰਘ ਲਾਡੋ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਦੇ ਬਲਾਕ ਮਮਦੋਟ ਦੇ ਸਰਹੱਦੀ ਪਿੰਡ ਚੱਕ ਦੋਨਾਂ ਰਹੀਮੇ ਕੇ, ਲਖਮੀਰ ਕੇ ਹਿਠਾੜ, ਹਜ਼ਾਰਾ ਸਿੰਘ ਵਾਲਾ, ਜਾਮਾ ਰਖਈਆਂ ਅਤੇ ਜੋਧਪੁਰ ਸਮੇਤ ਹੋਰਨਾਂ ਪਿੰਡਾਂ ਵਿੱਚ ਜਾ ਕੇ ਪੰਚਾਂ / ਸਰਪੰਚਾਂ ਤੇ ਕਲੱਬਾਂ ਦੇ ਮੁੱਖੀਆਂ ਨੂੰ ਕਰੋਨਾ ਵਾਇਰਸ ਦੇ ਬਚਾਅ ਲਈ ਜਾਗਰੂਕ ਕਰਕੇ ਪਿੰਡਾ ਦੀਆਂ ਸੜਕਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਬਾਹਰੋਂ ਹੋਰਨਾਂ ਥਾਵਾਂ ਤੋਂ ਇਨ੍ਹਾਂ ਪਿੰਡਾਂ ਵਿੱਚ ਆਉਣ ਵਾਲੇ ਲੋਕਾਂ ਉਪਰ ਰੋਕ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।