Sports
ਟੋਕੀਓ ਲਈ ਉਡਾਨ ਲੈਣ ਤੋਂ ਵਿਨੇਸ਼ ਫ਼ੋਗਾਟ ਵੀਜ਼ਾ ਨਾ ਮਿਲਣ ਦੌਰਾਨ ਖੁੰਝੀ

ਓਲੰਪਿਕ ’ਚ ਭਾਰਤ ਦੀ ਸਭ ਤੋਂ ਵੱਡੀ ਤਮਗ਼ਾ ਉਮੀਦਾਂ ’ਚੋਂ ਇਕ ਪਹਿਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਫ਼੍ਰੈਂਕਫਰਟ ਤੋਂ ਟੋਕੀਓ ਲਈ ਆਪਣੀ ਉਡਾਣ ਨਹੀਂ ਲੈ ਸਕੀ ਕਿਉਂਕਿ ਉਨ੍ਹਾਂ ਦੇ ਯੂਰਪੀ ਸੰਘ ਦੇ ਵੀਜ਼ਾ ਦੀ ਮਿਆਦ ਇਕ ਦਿਨ ਪਹਿਲਾਂ ਹੀ ਖ਼ਤਮ ਹੋ ਗਈ ਸੀ। ਖੇਡਾਂ ਤੋਂ ਪਹਿਲਾਂ ਹੰਗਰੀ ’ਚ ਆਪਣੇ ਕੋਚ ਵਾਲਰ ਅਕੋਸ ਤੋਂ ਟ੍ਰੇਨਿੰਗ ਲੈ ਰਹੀ ਵਿਨੇਸ਼ ਨੂੰ ਮੰਗਲਵਾਰ ਰਾਤ ਨੂੰ ਟੋਕੀਓ ਓਲੰਪਿਕ ਪਹੁੰਚਣਾ ਸੀ, ਪਰ ਜਾਪਾਨ ਦੀ ਰਾਜਧਾਨੀ ਲਈ ਕੁਨੈਕਟਿੰਗ ਹਵਾਈ ਜ਼ਹਾਜ਼ ’ਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਫ਼੍ਰੈਂਕਫ਼ਰਟ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ। ਭਾਰਤੀ ਓਲੰਪਿਕ ਸੰਘ ਦੇ ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਹੈ ਤੇ ਉਹ ਬੁੱਧਵਾਰ ਨੂੰ ਟੋਕੀਓ ਪਹੁੰਚ ਜਾਵੇਗੀ। ਸੂਤਰ ਨੇ ਕਿਹਾ ਕਿ ਇਹ ਇਕ ਭੁੱਲ ਸੀ ਤੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਾ ਵੀਜ਼ਾ 90 ਦਿਨਾਂ ਲਈ ਜਾਇਜ਼ ਸੀ ਪਰ ਬੁਡਾਪੇਸਟ ਤੋਂ ਫ਼੍ਰੈਂਕਫ਼ਰਟ ਪਹੁੰਚਣ ’ਤੇ ਪਤਾ ਲੱਗਾ ਕਿ ਉਹ 91 ਦਿਨਾਂ ਲਈ ਯੂਰਪੀ ਸੰਘ ਦੇ ਖੇਤਰ ’ਚ ਸੀ।’’ ਸੂਤਰ ਨੇ ਕਿਹਾ, ‘‘ਭਾਰਤੀ ਖੇਡ ਅਥਾਰਿਟੀ ਨੇ ਇਸ ਮਾਮਲੇ ਨੂੰ ਤੇਜ਼ੀ ਨਾਲ ਉਠਾਇਆ ਹੈ ਜਿਸ ਤੋਂ ਬਾਅਦ ਫ਼੍ਰੈਂਕਫ਼ਰਟ ’ਚ ਭਾਰਤੀ ਵਪਾਰਕ ਦੂਤਾਵਾਸ ਮਾਮਲੇ ਨੂੰ ਸੁਲਝਾਉਣ ਲਈ ਹਵਾਈ ਅੱਡੇ ’ਤੇ ਪਹੁੰਚ ਗਿਆ। ਵਿਨੇਸ਼ ਕਲ ਟੋਕੀਓ ’ਚ ਹੋਵੇਗੀ।