Connect with us

Uncategorized

ਜ਼ਿੰਦਗੀ ਤੋਂ ਹਾਰ ਕੇ ਨਸ਼ਿਆਂ ਵਿੱਚ ਪੈਣ ਵਾਲਿਆਂ ਲਈ ਵਿਨੋਦ ਫ਼ਕੀਰਾ ਇੱਕ ਮਿਸਾਲ

ਵਿਨੋਦ ਫ਼ਕੀਰ ਜ਼ਿੰਦਾਦਿਲੀ ਦੀ ਮਿਸਾਲ ,ਸਟੇਟ ਐਵਾਰਡ ਨਾਲ ਕੀਤਾ ਗਿਆ ਹੈ ਸਨਮਾਨਿਤ

Published

on

ਖੰਬ ਨਹੀਂ ਪਰ ਭਰੀ ਪਰਵਾਜ਼
ਬਿਨਾਂ ਪੈਰਾਂ ਤੋਂ ਹੱਥਾਂ ਤੇ ਕੀਤਾ ਜ਼ਿੰਦਗੀ ਦਾ ਸਫ਼ਰ  
ਵਿਨੋਦ ਫ਼ਕੀਰਾ ਜ਼ਿੰਦਾਦਿਲੀ ਦੀ ਮਿਸਾਲ 
ਸਟੇਟ ਐਵਾਰਡ ਨਾਲ ਕੀਤਾ ਗਿਆ ਹੈ ਸਨਮਾਨਿਤ 

ਜਲੰਧਰ,10 ਸਤੰਬਰ :(ਪਰਮਜੀਤ ਰੰਗਪੁਰੀ),ਕਹਿੰਦੇ ਨੇ ਜੇ ਇਨਸਾਨ ਦੇ ਅੰਦਰ ਉੱਡਣ ਦਾ ਹੌਂਸਲਾ  ਹੋਵੇ ਤਾਂ ਖੰਬ ਮਾਇਨੇ ਨਹੀਂ ਰੱਖਦੇ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕਈ ਤੰਦਰੁਸਤ ਲੋਕ ਜ਼ਿੰਦਗੀ ਤੋਂ ਹਿੰਮਤ ਹਾਰ ਕੇ ਨਸ਼ਿਆਂ ਵਿੱਚ ਪੈ ਗਏ ਨੇ ਉਧਰ ਹੀ ਦੂਜੇ ਪਾਸੇ ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਕੇ ਦਿਖਾਇਆਤੇ  ਇੱਕ ਮਿਸਾਲ ਬਣੇ।ਏਦਾਂ ਦੇ ਹੀ ਇੱਕ ਸ਼ਖ਼ਸ ਨੇ ਜਲੰਧਰ ਦੇ ਵਿਨੋਦ ਫਕੀਰਾ। 
ਜਲੰਧਰ ਦੇ ਨਗਰ ਨਿਗਮ ਦਫ਼ਤਰ ਵਿੱਚ ਜਿੱਥੇ ਹਰ ਕੋਈ ਸ਼ਖਸ ਮੋਟਰਸਾਈਕਲ ਸਕੂਟਰ ਤੇ ਚੱਲ ਕੇ ਦੌੜ ਕੇ ਪੌੜੀਆਂ ਚੜ੍ਹਦਾ ਹੋਇਆ ਆਪਣੇ ਦਫਤਰ ਪਹੁੰਚਦਾ ਹੈ ਉਥੇ ਹੀ ਇਸੇ ਦਫ਼ਤਰ ਵਿੱਚ ਇੱਕ ਐਸਾ ਸ਼ਖ਼ਸ ਵੀ ਹੈ ਜੋ ਆਪਣੇ ਪੈਰਾਂ ਤੇ ਨਹੀਂ ਬਲਕਿ ਆਪਣੇ ਹੱਥਾਂ ਦੇ ਸਹਾਰੇ ਚੱਲ ਕੇ ਆਪਣੇ ਦਫਤਰ ਪਹੁੰਚ ਕੇ ਆਪਣਾ ਕੰਮ ਕਾਜ ਕਰਦਾ ਹੈ ਇਸ ਸ਼ਖਸ ਦਾ ਨਾਮ ਵਿਨੋਦ ਕੁਮਾਰ,ਜੋ ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਪੀ.ਏ. ਹੈ। ਉਹ ਰੋਜ਼ ਸਵੇਰੇ ਜਲੰਧਰ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਕਰਤਾਰਪੁਰ ਤੋਂ ਆਟੋ ਤੇ ਬਹਿ ਕੇ ਆਪਣੇ ਦਫ਼ਤਰ ਪਹੁੰਚਦੇ ਹੈ ਅਤੇ ਹੱਥਾਂ ਦੇ ਸਹਾਰੇ ਚੱਲ ਕੇ ਦਫਤਰ ਦੇ ਅੰਦਰ ਪ੍ਰਵੇਸ਼ ਕਰਦਾ,ਵਿਨੋਦ ਕੁਮਾਰ ਸਾਰਾ ਦਿਨ ਇੱਥੇ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਆਟੋ ਤੇ ਬੈਠ ਕੇ ਆਪਣੇ ਘਰ ਦੇ ਲਈ ਰਵਾਨਾ ਹੁੰਦੇ ਹੈ। ਵਿਨੋਦ ਕੁਮਾਰ ਇੱਕ ਅਜਿਹਾ ਇਨਸਾਨ ਹੈ, ਜੋ ਆਪ ਆਪਣੇ ਪੈਰਾਂ ਤੇ ਨਹੀਂ ਚੱਲ ਸਕਦਾ ਪਰ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਤੋਂ ਬਿਨਾਂ ਇਕ ਕਦਮ ਵੀ ਨਹੀਂ ਚੱਲਦਾ।  ਇੱਕ ਐਸਾ ਇਨਸਾਨ ਜੋ ਖੁਦ ਤਾਂ ਨਹੀਂ ਚੱਲ ਸਕਦਾ ਲੇਕਿਨ ਸ਼ਖ਼ਸੀਅਤ ਐਸੀ ਕਿ ਲੋਕ ਦੂਰੋਂ ਦੂਰੋਂ ਚੱਲ ਕੇ ਉਸ ਕੋਲ ਆਉਂਦੇ ਨੇ,ਇਹੀ ਨਹੀਂ ਵਿਨੋਦ ਕੁਮਾਰ ਨੂੰ ਲੋਕ ਵਿਨੋਦ ਫਕੀਰਾ ਦੇ ਨਾਮ ਤੋਂ ਵੀ ਜਾਣਦੇ ਨੇ ਕਿਉਂਕਿ ਉਸਦੇ ਲਿਖਣ ਦੇ ਸ਼ੌਂਕ ਨੇ ਉਸਨੂੰ ਲੋਕਾਂ ਵਿੱਚ ਮਸ਼ਹੂਰ ਕਰ ਦਿੱਤਾ।  ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋਏ ਵਿਨੋਦ ਫਕੀਰਾ ਕਿਹਾ ਕਿ ਜਨਮ ਦੇ ਦੋ ਸਾਲ ਬਾਅਦ ਹੀ ਉਸਨੂੰ ਪੋਲੀਓ ਹੋ ਗਿਆ ਸੀ ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦਾ ਸੀ ਪਰ ਇਸ ਦੇ ਬਾਵਜੂਦ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਉਸ ਨੇ ਆਪਣੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਕੀਤੀ ਇਸ ਤੋਂ ਬਾਅਦ ਉਹ ਜਨਤਾ ਕਾਲਜ ਕਪੂਰਥਲੇ ਤੋਂ ਬੀ ਏ ਕਰਨ ਤੋਂ ਮਗਰੋਂ ਉਸਦੀ ਸਰਕਾਰੀ ਨੌਕਰੀ ਨਗਰ ਨਿਗਮ ਦਫ਼ਤਰ ਵਿੱਚ ਲੱਗ ਗਈ,ਉਸ ਨੇ ਕਿਹਾ ਕਿ  ਉਸਦੀ ਪੜ੍ਹਾਈ ਵਿੱਚ ਉਸਦੇ ਮਾਤਾ ਪਿਤਾ ਨੇ ਬਹੁਤ ਸਹਿਯੋਗ ਕੀਤਾ ਜੋ ਉਸਨੂੰ  ਸਕੂਲ ਛੱਡ ਕੇ ਅਤੇ ਚੱਕ ਕੇ ਸਕੂਲੋਂ ਲੈ ਕੇ ਆਉਂਦੇ ਸੀ ਜਿਨ੍ਹਾਂ ਦੀ ਬਦੌਲਤ ਉਹ ਅੱਜ ਪੜ੍ਹ ਲਿਖ ਕੇ ਇਸ ਮੁਕਾਮ ਤੇ ਪੁੱਜਿਆ।ਇਸਦੇ ਨਾਲ ਕਿਹਾ ਕਿ ਉਸਨੂੰ ਪੰਜਾਬੀ ਸਾਹਿਤ ਅਤੇ ਕਵਿਤਾਵਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਉਹ ਗੱਲ ਨਾਲ ਗੀਤ,ਜ਼ਿੰਦਗੀ ਅਨਮੋਲ ਕਵੀ ਸੰਮੇਲਨ ਵਿੱਚ ਵੀ ਭਾਗ ਲੈਂਦਾ ਹੈ। ਉਸਨੇ ਦੱਸਿਆ ਕਿ ਉਸਨੇ 23 ਮਈ 2019 ਵਿੱਚ ਮੇਰਾ ਦਰਦ ਮੇਰਾ ਸਰਮਾਇਆ ਨਾਮ ਦੀ ਇੱਕ ਕਿਤਾਬ ਵੀ ਲਿਖੀ ਹੈ।  ਜਿਸ ਨੂੰ ਕਾਫੀ ਪਿਆਰ ਮਿਲਿਆ ਹੈ।
ਇਸ ਦੇ ਨਾਲ ਹੀ ਉਸਨੂੰ 26 ਜਨਵਰੀ 2014,15 ਅਗਸਤ 2015 ਅਤੇ 26 ਜਨਵਰੀ 2019 ਪੰਜਾਬ ਡਿਸਟਿਕ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਅਤੇ 3 ਦਸੰਬਰ 2015  ਨੂੰ ਡਿਸਐਬਿਲਟੀ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। 
Continue Reading
Click to comment

Leave a Reply

Your email address will not be published. Required fields are marked *