National
ਲੋਕ ਸਭਾ ਦੇ ਅਖਰੀਲੇ ਪੜਾਅ ਦੌਰਾਨ 7 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੋਟਿੰਗ ਹੋਈ ਮੁਕੰਮਲ

ਅੱਜ ਲੋਕ ਸਭਾ ਚੋਣਾਂ ਦੇ ਆਖ਼ਰੀਲੇ ਯਾਨੀ ਕਿ 7ਵੇਂ ਪੜਾਅ ਲਈ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਗੱਲ ਕਰੀਏ ਇਨ੍ਹਾਂ 57 ਸੀਟਾਂ ਦੀ ਤਾਂ 1 ਚੰਡੀਗੜ੍ਹ ਦੀ ਸੀਟ ਅਤੇ 13 ਪੰਜਾਬ ਦੀਆਂ ਸੀਟਾਂ ਸ਼ਾਮਿਲ ਹਨ। ਇਸ ਤੋਂ ਇਲਾਵਾ 6 ਹੋਰ ਸੂਬਿਆਂ ਵਿੱਚ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਸੂਬੇ ਦੀਆਂ 4 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ ‘ਤੇ ਵੀ ਅੱਜ ਵੋਟਾਂ ਪੈ ਰਹੀਆਂ ਹਨ। ਗੱਲ ਕਰੀਏ ਕਿ ਹੁਣ ਤੱਕ ਇਨ੍ਹਾਂ 8 ਸੂਬਿਆਂ ਦੀਆਂ 57 ਸੀਟਾਂ ‘ਤੇ 6ਵਜੇ ਤੱਕ ਕਿੰਨੇ ਫੀਸਦੀ ਵੋਟਿੰਗ ਹੋਈ ਹੈ, ਇਸ ਬਾਰੇ ਵੇਰਵਾ ਹੇਠਾ ਦਿੱਤਾ ਗਿਆ ਹੈ…
ਸੂਬੇ ਦਾ ਨਾਂ ਫੀਸਦ
ਚੰਡੀਗੜ੍ਹ 67.98 ਫੀਸਦ
ਪੰਜਾਬ 62.80 ਫੀਸਦ
ਹਿਮਾਚਲ ਪ੍ਰਦੇਸ਼ 70.90 ਫੀਸਦ
ਉੱਤਰ ਪ੍ਰਦੇਸ਼ 58.85 ਫੀਸਦ
ਪੱਛਮੀ ਬੰਗਾਲ 76.80 ਫੀਸਦ
ਬਿਹਾਰ 53.29 ਫੀਸਦ
ਓਡੀਸ਼ਾ 74.41 ਫੀਸਦ
ਝਾਰਖੰਡ 70.88 ਫੀਸਦ
19 ਅਪ੍ਰੈਲ ਤੋਂ ਸ਼ੁਰੂ ਹੋਈ ਲੰਬੀ ਵੋਟਿੰਗ ਪ੍ਰਕਿਰਿਆ ਅੱਜ ਤੋਂ ਖ਼ਤਮ ਹੋ ਜਾਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਹੁਣ ਤੱਕ 28 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 486 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ।
(ਸਟੋਰੀ-ਇਕਬਾਲ ਕੌਰ, ਵਰਲਡ ਪੰਜਾਬੀ)