Punjab
ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸ਼ੁਰੂ

JALANDHAR BY ELECTION : 40 ਦਿਨ ਦੇ ਵਿਚ ਦੂਜੀ ਵਾਰ ਜਲੰਧਰ ਵਾਸੀਆਂ ਨੂੰ ਵੋਟ ਪਾਉਣ ਦਾ ਮੌਕਾ ਮਿਲਿਆ ਹੈ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਹੋ ਰਹੀ ਹੈ। ਜਲੰਧਰ ਪੱਛਮੀ ‘ਚ ਜ਼ਿਮਨੀ ਚੋਣ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ | ਇਹ ਵੋਟਾਂ ਸ਼ਾਮ 6 ਵਜੇ ਤੱਕ ਲਗਾਤਾਰ ਪੈਣਗੀਆਂ। ਇਸ ਸੀਟ ‘ਤੇ ਕੁੱਲ 1 ਲੱਖ, 71 ਹਜ਼ਾਰ, 963 ਵੋਟਰ ਹਨ। ਕੁੱਲ ਵੋਟਰਾਂ ਵਿੱਚ 89,629 ਪੁਰਸ਼ ਅਤੇ 82,326 ਮਹਿਲਾ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਦੂਜੀ ਵਾਰ ਹੋ ਰਹੀ ਜ਼ਿਮਨੀ ਚੋਣ
ਆਪ ਚੋਂ ਭਾਜਪਾ ਵਿੱਚ ਗਏ ਸ਼ੀਤਲ ਅੰਗੁਰਾਲ, ਭਾਜਪਾ ਛੱਡ ਆਪ ਵਿੱਚ ਗਏ ਮਹਿੰਦਰ ਭਗਤ ਅਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਵਿਚਾਲੇ ਇਹ ਮੁਕਾਬਲਾ ਰਹੇਗਾ। ਇਹ ਜ਼ਿਮਨੀ ਚੋਣ ਇਸ ਹਲਕੇ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਦੂਜੀ ਵਾਰ ਹੋ ਰਹੀ ਹੈ ਸ਼ੀਤਲ ਅੰਗੁਰਾਲ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਹੁਣ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਹਨ। ਸ਼ੀਤਲ ਅੰਗੁਰਾਲ ਨੇ 28 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ।
ਇਹ ਹਨ ਉਮੀਦਵਾਰ
ਜਲੰਧਰ ਪੱਛਮੀ ਸੀਟ ‘ਤੇ ਕੁੱਲ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਬਿੰਦਰ ਲੱਖਾ, ਕਾਂਗਰਸ ਦੀ ਸੁਰਿੰਦਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੀ ਸੁਰਜੀਤ ਕੌਰ।