Punjab
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਰਿਪੋਰਟ ਨੈਗੇਟਿਵ

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸੰਤ ਸੀਚੇਵਾਲ ਦੀ 13 ਮਾਰਚ ਨੂੰ ਭਾਈ ਨਿਰਮਲ ਸਿੰਘ ਖ਼ਾਲਸਾ ਨਾਲ ਜਲੰਧਰ ਦੇ ਦਰਿਆ ਸਤਲੁਜ ਤੇ ਮੁਲਾਕਾਤ ਹੋਈ ਸੀ। ਸੰਤ ਸੀਚੇਵਾਲ ਦੇ ਚਾਰ ਸੇਵਾਦਾਰ ਦੀਆਂ ਰਿਪੋਰਟ ਵੀ ਨੈਗੇਟਿਵ ਆਈ ਹੈ। ਇਹ ਸਾਰੇ ਘਰ ਵਿੱਚ ਹੀ ਕੋਰਨਟਾਈਨ ਤੇ ਹਨ। ਇਸਦੀ ਜਾਣਕਾਰੀ ਸੰਤ ਸੀਚੇਵਾਲ ਨੇ ਦਿੱਤੀ। ਨੈਗੇਟਿਵ ਰਿਪੋਰਟ ਆਉਣ ਦੀ ਸੂਚਨਾ ਜਲੰਧਰ ਦੇ ਐੱਸ ਡੀ ਐੱਮ ਵੱਲੋਂ ਫੋਨ ਤੇ ਸੰਤ ਸੀਚੇਵਾਲ ਨੂੰ ਦਿੱਤੀ ਗਈ ਸੀ।