Connect with us

National

ਵੱਟ ਕੱਢਵੀਂ ਗਰਮੀ ‘ਚ ਮੁੱਕਿਆ ਪਾਣੀ, ਰੋਕੇ ਨਿਰਮਾਣ ਕੰਮ, ਸ਼ਿਮਲਾ ‘ਚ ਛਾਇਆ ਪਾਣੀ ਦਾ ਸੰਕਟ !

Published

on

ਇਕ ਪਾਸੇ ਤਾਂ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਪਾਣੀ ਦਾ ਸੰਕਟ ਵੀ ਮੰਡਰਾਉਣਾ ਸ਼ੁਰੂ ਹੋ ਗਿਆ। ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਪਾਣੀ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਇੱਥੇ ਉਸਾਰੀ ਅਧੀਨ ਕੰਮਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਵੈਸੇ ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਆਮਦ ਵੱਧ ਜਾਂਦੀ ਹੈ, ਕਿਉਂਕਿ ਜੂਨ ਦੀਆਂ ਛੁੱਟੀਆਂ ਅਤੇ ਮੈਦਾਨੀ ਇਲਾਕਿਆਂ ‘ਚ ਪੈ ਰਹੀ ਝੁਲਸਾਉਂਦੀ ਗਰਮੀ ਤੋਂ ਰਾਹਤ ਲੈਣ ਲਈ ਲੋਕ ਹਿਮਾਚਲ ਵੱਲ ਨੂੰ ਰੁਖ਼ ਕਰਦੇ ਹਨ।

ਇੱਥੇ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਪਾਣੀ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਇੱਥੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਲੋਕ ਨਿਰਮਾਣ ਮੰਤਰੀ ਵਿਕ੍ਰਮਾਦਿੱਤਿਆ ਸਿੰਘ ਨੇ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਮੰਤਰੀ ਵਿਕ੍ਰਮਾਦਿੱਤਿਆ ਸਿੰਘ ਵੱਲੋਂ ਬਿਆਨ ਵੀ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਿਮਲਾ ਵਿੱਚ ਜਲ ਸੰਕਟ ਗਹਿਰਾਉਂਦਾ ਨਜ਼ਰ ਆ ਰਿਹਾ ਹੈ। ਨਗਰ ਨਿਗਮ ਵੱਲੋਂ ਸ਼ਿਮਲਾ ਵਿੱਚ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਇਕ ਵੱਡਾ ਫੈਸਲਾ ਲਿਆ ਹੈ। ਹੁਣ ਇੱਥੇ ਨਿਰਮਾਣ ਸਬੰਧੀ ਸਾਰੇ ਕੰਮਾਂ ‘ਤੇ ਰੋਕ ਲਾ ਦਿੱਤੀ ਗਈ ਹੈ, ਜੋ ਕਿ 30 ਜੂਨ ਤੱਕ ਜਾਰੀ ਰਹੇਗੀ।

ਮੰਤਰੀ ਵਿਕ੍ਰਮਾਦਿੱਤਿਆ ਸਿੰਘ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪਾਣੀ ਦੀ ਸੋਚ ਸਮਝ ਕੇ ਵਰਤੋਂ ਕਰੋ, ਤਾਂ ਕਿ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ਿਮਲਾ ਵਿੱਚ ਹਰ ਰੋਜ਼ 48 ਐੱਮ.ਐੱਲ.ਡੀ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਸਿਰਫ 31 ਐੱਮ.ਐੱਲ.ਡੀ ਪਾਣੀ ਹੀ ਸ਼ਿਮਲਾ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜ਼ਰੂਰਤ ਦੇ ਮੁਤਾਬਕ ਲੋਕਾਂ ਨੂੰ ਪਾਣੀ ਦੇ ਟੈਂਕ ਵੀ ਮੁਹੱਈਆਂ ਕਰਵਾਏ ਜਾ ਰਹੇ ਹਨ।

ਨਗਰ ਨਿਗਮ ਸ਼ਿਮਲਾ ਵੱਲੋਂ ਮੌਸਮ ਨੂੰ ਲੈ ਕੇ ਵੀ ਆਦੇਸ਼ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਕੇਂਦਰ ਸ਼ਿਮਲਾ ਦਾ ਕਹਿਣਾ ਹੈ ਕਿ ਐਤਕੀ ਗਰਮੀ ਦੇ ਸੀਜ਼ਨ ਵਿੱਚ ਬਹੁਤ ਘੱਟ ਬਾਰਿਸ਼ ਹੋਈ ਹੈ, ਅਜਿਹਾ ਬੀਤੇ ਕਈ ਸਾਲਾਂ ਦੌਰਾਨ ਕਦੇ ਵੀ ਨਹੀਂ ਹੋਇਆ। ਐਤਕੀ ਘੱਟ ਬਾਰਿਸ਼ ਦੇ ਕਾਰਨ ਸੋਕਾ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਪਾਣੀ ਦੀ ਬਚਤ ਕਰਨ ਲਈ ਨਗਰ ਨਿਗਮ ਸ਼ਿਮਾਲ ਨੇ ਸਾਰੇ ਤਰ੍ਹਾਂ ਦੇ ਨਿਰਮਾਣ ਕਾਰਜਾਂ ‘ਤੇ ਰੋਕ ਲਾ ਦਿੱਤੀ ਹੈ ਜੋ ਕਿ 30 ਜੂਨ ਤੱਕ ਜਾਰੀ ਰਹੇਗੀ।