National
ਦਿੱਲੀ ਵਿੱਚ ਆ ਰਹੀ ਪਾਣੀ ਦੀ ਕਿੱਲਤ

ਦਿੱਲੀ ਵਿੱਚ ਲਗਾਤਾਰ ਤਾਪਮਾਨ ਵੱਧ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਹੁਣਵੀ ਆ ਰਹੀ ਹੈ। ਦਿੱਲੀ ਵਿਚ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਆਮ ਆਦਮੀ ਪਾਰਟੀ ਨੇ ਕੁੱਝ ਕਦਮ ਚੁੱਕੇ ਹਨ। ਦਿੱਲੀ ਵਿੱਚ ਪਾਈਪ ਨਾਲ ਕਾਰਾਂ ਧੋਣ, ਵਪਾਰਕ ਉਦੇਸ਼ਾਂ ਲਈ ਘਰੇਲੂ ਪਾਣੀ ਦੀ ਵਰਤੋਂ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਕਰਨ ‘ਤੇ 2,000 ਰੁਪਏ ਦਾ ਜੁਰਮਾਨਾ ਲੱਗੇਗਾ। ਦਿੱਲੀ ਦੀ ਮੰਤਰੀ ਆਤਿਸ਼ੀ, ਜੋ ਸਪਲਾਈ ਪੋਰਟਫੋਲੀਓ ਨੂੰ ਸੰਭਾਲਦੇ ਹਨ, ਨੇ ਦਿੱਲੀ ਜਲ ਬੋਰਡ ਦੇ ਸੀ.ਈ.ਓ. ਏ ਅਨਬਾਰਾਸੂ ਨੂੰ ਪਾਣੀ ਦੀ ਬਰਬਾਦੀ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਅਤੇ ਘਟਾਉਣ ਲਈ 200 ਟੀਮਾਂ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਟੀਮਾਂ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕਰਕੇ ਜਾਂਚ ਕਰਨਗੀਆਂ ਕਿ ਪੀਣ ਵਾਲੇ ਪਾਣੀ ਦੀ ਬਰਬਾਦੀ ਤਾਂ ਨਹੀਂ ਹੋ ਰਹੀ।
ਆਤਿਸ਼ੀ ਦੀ ਲੋਕਾਂ ਨੂੰ ਅਪੀਲ
ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ,”ਕੁਝ ਇਲਾਕਿਆਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ, ਜਿਸ ਕਰਕੇ ਸਾਵਧਾਨੀ ਵਰਤਣ ਦੀ ਲੋੜ ਹੈ। ਜਿਨ੍ਹਾਂ ਇਲਾਕਿਆਂ ‘ਚ ਦਿਨ ‘ਚ ਦੋ ਵਾਰ ਪਾਣੀ ਆਉਂਦਾ ਹੈ, ਉਨ੍ਹਾਂ ਨੂੰ ਹੁਣ ਦਿਨ ‘ਚ ਇਕ ਵਾਰ ਪਾਣੀ ਮਿਲੇਗਾ। ਕਿਰਪਾ ਕਰਕੇ ਇਸ ਔਖੀ ਘੜੀ ਵਿੱਚ ਆਪਣਾ ਸਹਿਯੋਗ ਦਿਓ। ਪਾਣੀ ਦੀ ਵਰਤੋਂ ਸਾਵਧਾਨੀ ਨਾਲ ਕਰੋ। ਇਸ ਨੂੰ ਬਿਲਕੁਲ ਵੀ ਬਰਬਾਦ ਨਾ ਕਰੋ। “