Connect with us

Punjab

Weather : ਬਾਰਿਸ਼ ਤੋਂ ਬਾਅਦ ਪੰਜਾਬ ‘ਚ ਠੰਢੀਆਂ ਹਵਾਵਾਂ ਦਾ ਦੌਰ ਜਾਰੀ

Published

on

ਨਿਊਜ਼ ਡੈਸਕ – ਅਪ੍ਰੈਲ ਦੇ ਮਹੀਨੇ ਦੇ ਆਖਰੀ ਦਿਨਾਂ ਵਿਚ ਇਸ ਤਰ੍ਹਾਂ ਦਾ ਮੌਸਮ ਹੈਰਾਨ ਕਰਨ ਵਾਲਾ ਕਿਉਂਕਿ ਭਿਆਨਕ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਹਵਾ ਵਿਚ ਠੰਢਕ ਕਾਰਨ ਅੱਜ ਏ. ਸੀ. ਦੀ ਵਰਤੋਂ ਕਰਨ ਦੀ ਲੋੜ ਨਹੀਂ ਪਈ। ਮੌਸਮ ਵਿਚ ਹੋਏ ਬਦਲਾਅ ਕਾਰਨ ਪੰਜਾਬ ਵਿਚ ਘੱਟ ਤੋਂ ਘੱਟ ਤਾਪਮਾਨ 19-20 ਡਿਗਰੀ ਤੋਂ ਹੇਠਾਂ ਚਲਾ ਗਿਆ। ਪਿਛਲੇ 3-4 ਦਿਨਾਂ ਤੋਂ ਪਹਾੜਾਂ ਵਿਚ ਲਗਾਤਾਰ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਉਧਰੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਨਾਲ ਪੰਜਾਬ ਦੀ ਹਵਾ ਵਿਚ ਨਮੀ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਠੰਢਕ ਦਾ ਅਹਿਸਾਸ ਹੋਣ ਲੱਗਾ ਹੈ ਅਤੇ ਤਾਪਮਾਨ ਵਿਚ ਅਚਾਨਕ ਗਿਰਾਵਟ ਦਰਜ ਹੋਈ ਹੈ।

ਸਵੇਰ ਸਮੇਂ ਤੇਜ਼ ਬਾਰਿਸ਼ ਨੇ ਦਸਤਕ ਦਿੱਤੀ, ਜਦੋਂ ਕਿ ਕੁਝ ਦੇਰ ਬਾਅਦ ਬਾਰਿਸ਼ ਰੁਕਣ ਦੇ ਬਾਵਜੂਦ ਤਾਪਮਾਨ ਇਕਦਮ ਹੇਠਾਂ ਚਲਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅਗਾਊਂ ਅਨੁਮਾਨ ਮੁਤਾਬਕ ਮੰਗਲਵਾਰ ਯਾਨੀ ਅੱਜ ਧੁੱਪ ਨਿਕਲੇਗੀ ਪਰ ਪਹਾੜਾਂ ਵਿਚ ਹੋਣ ਵਾਲੇ ਮੌਸਮ ਦੇ ਬਦਲਾਅ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਸਕਦਾ ਹੈ।

ਮੰਡੀਆਂ ’ਚ ਪਈ ਫਸਲ ਦੇ ਰੱਖ-ਰਖਾਅ ’ਚ ਕਮੀ

ਮੰਡੀਆਂ ਵਿਚ ਖੁੱਲ੍ਹੇ ਵਿਚ ਪਈਆਂ ਕਣਕ ਦੀਆਂ ਬੋਰੀਆਂ ਬਾਰਿਸ਼ ਵਿਚ ਭਿੱਜਦੀਆਂ ਦੇਖਣ ਨੂੰ ਮਿਲੀਆਂ। ਇਥੇ ਕਈ ਸ਼ੈੱਡ ਹੋਣ ਦੇ ਬਾਵਜੂਦ ਬੋਰੀਆਂ ਨੂੰ ਖੁੱਲ੍ਹੇ ਵਿਚ ਰੱਖ ਦਿੱਤਾ ਜਾਂਦਾ ਹੈ, ਜਿਸ ਕਾਰਨ ਅਚਾਨਕ ਬਾਰਿਸ਼ ਆਉਣ ਤੋਂ ਬਾਅਦ ਬੋਰੀਆਂ ਭਿੱਜ ਜਾਂਦੀਆਂ ਹਨ ਅਤੇ ਫਸਲ ਦਾ ਨੁਕਸਾਨ ਹੁੰਦਾ ਹੈ। ਇਸ ਬਾਰੇ ਕਈ ਖਬਰਾਂ ਛਪ ਚੁੱਕੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਉਚਿਤ ਕਦਮ ਨਹੀਂ ਚੁੱਕੇ ਜਾਂਦੇ। ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਦਲਣ ਦੀ ਸੰਭਾਵਨਾ ਬਣ ਰਹੀ ਸੀ, ਇਸ ਲਈ ਸਬੰਧਤ ਵਿਭਾਗ ਨੂੰ ਕਣਕ ਦੀ ਫਸਲ ਦੇ ਰੱਖ-ਰਖਾਅ ਦਾ ਉਚਿਤ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਤਾਂ ਕਿ ਬਾਰਿਸ਼ ਆਉਣ ’ਤੇ ਕੋਈ ਨੁਕਸਾਨ ਨਾ ਹੁੰਦਾ।ਹੁਣ ਆਉਣ ਵਾਲੇ ਸਮੇਂ ‘ਚ ਕਿਸਾਨਾਂ ਦਾ ਧਿਆਨ ਰੱਖਣ ਲਈ ਕੀ ਹੋਵੇਗਾ ਜ਼ਿਲ੍ਹਾ ਪ੍ਰਸ਼ਾਸ਼ਣਾ ਅਤੇ ਸੂਬਾ ਸਰਕਾਰ ਦਾ ਕਦਮ ਇਸ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

Continue Reading