India
Weather Update: ਕਈ ਇਲਾਕਿਆਂ ਦੇ ਵਿੱਚ ਪੈ ਸਕਦਾ ਹੈ ਮੀਂਹ, ਜਾਣੋ
ਆਗਾਮੀ 2 ਤੋਂ 8 ਘੰਟਿਆਂ ਦੌਰਾਨ ਲੁਧਿਆਣਾ, ਬਰਨਾਲਾ, ਰਾਏਕੋਟ, ਅਹਿਮਦਗੜ੍ਹ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰਾਜਪੁਰਾ, ਖੰਨਾ, ਸਮਰਾਲਾ, ਦੋਰਾਹਾ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਰੋਪੜ, ਆਨੰਦਪੁਰ ਸਾਹਿਬ, ਫਿਲੌਰ, ਅਮਲੋਹ, ਚੰਡੀਗੜ੍ਹ, ਸੁਨਾਮ, ਲਹਿਰਾਗਾਗਾ, ਧੂਰੀ, ਪਟਿਆਲਾ, ਪੰਚਕੂਲਾ ਦੇ ਇਲਾਕਿਆਂ ਚ ਗਰਜ-ਚਮਕ ਨਾਲ ਦਰਮਿਆਨਾ/ਭਾਰੀ ਮੀਂਹ ਪਹੁੰਚ ਰਿਹਾ ਹੈ।
ਜਿਕਰਯੋਗ ਹੈ ਕਿ ਸੂਬੇ ਚ ਪਿਛਲੇ ਕਈ ਦਿਨਾਂ ਤੋਂ ਜਾਰੀ ਮੌਸਮੀ ਗਤੀਵਿਧੀਆਂ ਕਾਰਨ ਪਾਰੇ ਚ ਵੱਡੀ ਗਿਰਾਵਟ ਆਈ ਹੈ। ਪਰ ਵਧੀ ਹੋਈ ਨਮੀ ਨਾਲ਼ ਹਵਾ ਕਾਫੀ ਭਾਰੀ ਬਣੀ ਹੋਈ ਹੈ। ਭਾਵੇਂ ਇਹ ਬਰਸਾਤਾਂ “ਵੈਸਟਰਨ ਡਿਸਟ੍ਬੇਂਸ” ਸਦਕਾ ਹੋ ਰਹੀਆਂ ਹਨ, ਪਰ ਇਹਨਾਂ ਬਰਸਾਤਾਂ ਨੂੰ ਪੀ੍ ਮਾਨਸੂਨ ਬਰਸਾਤ ਕਿਹਾ ਜਾ ਸਕਦਾ ਹੈ।