Uncategorized
ਪੰਜਾਬ ਸਮੇਤ ਕਈ ਸੂਬਿਆਂ ‘ਚ 3 ਦਿਨਾਂ ਤਕ ਮੌਸਮ ਰਹੇਗਾ ਸੁਹਾਵਣਾ

ਦੇਸ਼ ‘ਚ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਵੱਧ ਰਹੀ ਹੈ। ਇਸ ਗਰਮੀ ਕਰਕੇ ਦੇਸ਼ ਦੇ ਕਈ ਸੂਬੇ ਤਪ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਉਥੇ ਪਾਰਾ 40 ਤੋਂ ਉਪਰ ਚਲਾ ਗਿਆ ਹੈ। ਇਸ ਦੌਰਾਨ ਦੂਜੇ ਪਾਸੇ ਬੰਗਾਲ ਓਡੀਸਾ, ਬਿਹਾਰ ਸਮੇਤ ਝਾਰਖੰਡ ‘ਚ ਯਾਸ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੋਈ ਸੀ। ਇਹ ਤੂਫ਼ਾਨ ਬੇਸ਼ੱਕ ਹੁਣ ਤੱਟਾਂ ਤੋਂ ਬਾਅਦ ਕਮਜ਼ੋਰ ਹੋ ਗਿਆ ਹੈ ਪਰ ਚੱਕਰਵਾਤ ਪ੍ਰਭਾਵਿਤ ਸੂਬਿਆਂ ਤੋਂ ਅਲਰਟ ਜਾਰੀ ਹੈ। ਇਸ ਨਾਲ ਹੁਣ ਦਿੱਲੀ ਵਾਸਿਆ ਨੂੰ ਆਰਾਮ ਮਿਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਤਕ ਦਿੱਲੀ ‘ਚ ਮੌਸਮ ਸੁਹਾਵਣਾ ਰਹੇਗਾ। ਬੁੱਧਵਾਰ ਤਕ ਅਗਲੇ ਕੁਝ ਦਿਨਾਂ ਤਕ ਮੀਂਹ ਪੈ ਸਕਦਾ ਹੈ। ਪੰਜਾਬ ‘ਚ ਵੀ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਅਗਲੇ 3 ਦਿਨਾਂ ਤਕ ਰਾਹਤ ਮਿਲੇਗੀ। ਪੰਜਾਬ ‘ਚ ਗਰਮੀ ਆਪਣਾ ਕਹਿਰ ਦਿਖਾ ਰਹੀ ਸੀ ਪਰ ਮੌਸਮ ਵਿਭਾਗ ਅਨੁਸਾਰ ਪੰਜਾਬ ਸਮੇਤ ਕਈ ਸੂਬਿਆ ‘ਚ ਅਗਲੇ 3 ਦਿਨਾ ਤਕ ਮੌਸਮ ਸੁਹਾਵਣਾ ਬਣੀਆ ਰਹੇਗਾ। ਪੰਜਾਬ-ਹਰਿਆਣਾ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦਾ ਮੌਨਸੂਨ ਕੇਰਲ ਪਹੁੰਚ ਜਾਵੇਗਾ, ਜਿਸ ਦੇ ਚੱਲਦਿਆਂ ਕੇਰਲ ਤੇ ਕਰਨਾਟਕ ‘ਚ ਭਾਰੀ ਮੀਂਹ ਸ਼ੁਰੂ ਹੋ ਜਾਵੇਗਾ। ਉੱਥੇ, ਝਾਰਖੰਡ, ਬਿਹਾਰ, ਬੰਗਾਲ ਸਮੇਤ ਪੂਰੇ ਪੂਰਬੀ ਭਾਰਤ ‘ਚ ਮੀਂਹ ‘ਚ ਕਮੀ ਹੋ ਸਕਦੀ ਹੈ।