Punjab
Weather Update: 5 ਡਿਗਰੀ ਤੱਕ ਪਹੁੰਚਿਆ ਪਾਰਾ,ਬਾਰਿਸ਼ ਹੋਣ ਦੀ ਸੰਭਾਵਨਾ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰੋਪੜ ਵਿੱਚ ਅੱਜ ਸਭ ਤੋਂ ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ੀਤ ਲਹਿਰ ਦੇ ਦਬਦਬੇ ਕਾਰਨ ਲੋਕਾਂ ਨੇ ਠੰਡ ਪਾਈ ਰੱਖੀ।
ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ, ਲੁਧਿਆਣਾ 4.9, ਪਟਿਆਲਾ 4.8, ਪਠਾਨਕੋਟ 7.7, ਬਠਿੰਡਾ 3.2, ਫਰੀਦਕੋਟ 5.3, ਬਰਨਾਲਾ 8.1, ਫਤਿਹਗੜ੍ਹ ਸਾਹਿਬ 4.5, ਫ਼ਿਰੋਜ਼ਪੁਰ 9.7, ਹੁਸ਼ਿਆਰਪੁਰ 4.9, ਮੋਗਾ, 6.6, ਮੋਹਾਲੀ, 6.6, ਮੋਹਾਲੀ, 4.6, 4.6 ਡਿਗਰੀ ਸੈਲਸੀਅਸ ਰਿਹਾ। ਸ਼ਹੀਦ ਭਗਤ ਸਿੰਘ ਨਗਰ ਵਿੱਚ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੱਛਮੀ ਚੱਕਰਵਾਤ ਬਣਨ ਕਾਰਨ 30-31 ਦਸੰਬਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।