Sports
ਗਲੇਮੋਰਗਨ ਨਾਲ ਲਾਬੂਸ਼ੇਨ ਕਾਊਂਟੀ ਖੇਡੇਗਾ, ਨਹੀਂ ਜਾਵੇਗਾ ਲਾਬੂਸ਼ੇਨ ਵੈਸਟਇੰਡੀਜ਼

ਸਲਾਮੀ ਬੱਲੇਬਾਜ਼ ਮਾਰਨਸ ਲਾਬੂਸ਼ੇਨ ਅਗਲੇ ਮਹੀਨੇ ਆਸਟਰੇਲੀਆ ਦੀ ਟੀਮ ਦੇ ਨਾਲ ਵੈਸਟਇੰਡੀਜ਼ ਦੇ ਸੀਮਤ ਓਵਰਾਂ ਦੇ ਦੌਰੇ ‘ਤੇ ਨਹੀਂ ਜਾਵੇਗਾ ਤੇ ਗਲੇਮੋਰਗਨ ਨਾਲ ਆਪਣਾ ਮੌਜੂਦਾ ਕਾਊਂਟੀ ਕਾਰਜਕਾਲ ਪੂਰਾ ਕਰ ਲਵੇਗਾ। ਇਸ ਦੌਰੇ ਲਈ ਆਸਟਰੇਲੀਆ ਦੇ ਸ਼ੁਰੂਆਤੀ ਦਲ ਦਾ ਐਲਾਨ ਹੋਇਆ ਹੈ, ਜਿਸ ‘ਚ ਲਾਬੂਸ਼ੇਨ ਦਾ ਨਾਂ ਨਹੀਂ ਹੈ। ਆਸਟਰੇਲੀਆ ਦੇ ਚੋਣਕਾਰ ਪ੍ਰਮੁੱਖ ਟ੍ਰੇਵਰ ਹੋਨਸ ਨੇ ਕਿਹਾ ਕਿ ਜੋ ਕੋਈ ਵੀ ਮਾਨਰਸ ਨੂੰ ਜਾਣਦਾ ਹੈ ਤਾਂ ਉਹ ਇਹ ਗੱਲ ਸਮਝਦਾ ਹੈ ਕਿ ਉਹ ਆਸਟਰੇਲੀਆ ਲਈ ਖੇਡਣ ਨੂੰ ਲੈ ਕੇ ਵੀ ਕਰ ਸਕਦਾ ਹੈ। ਉਹ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ ਹੈ ਕਿ ਹਾਲਾਤ ਕਿਸੇ ਦੇ ਵੀ ਕੰਟਰੋਲ ‘ਚ ਨਹੀਂ ਹਨ। ਅਸੀਂ ਉਸਦੇ ਨਾਲ ਕਈ ਵਾਰ ਗੱਲਬਾਤ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੰਤ ‘ਚ ਨਤੀਜਾ ਇਹ ਹੀ ਨਿਕਲਿਆ ਕਿ ਉਸਦਾ ਇੰਗਲੈਂਡ ‘ਚ ਰਹਿਣਾ ਹੀ ਉਸਦੇ ਲਈ ਬਿਹਤਰ ਹੈ।