Health
ਸੰਤਰੇ ਖਾਣ ਦੇ ਕੀ ਹਨ ਫਾਇਦੇ, ਜਾਣੋ ਸੇਵਨ ਕਰਨ ਦੇ ਤਰੀਕੇ
ਸੰਤਰਾ ਇੱਕ ਫਲ ਹੈ। ਸੰਗਤਰੇ ਨੂੰ ਹੱਥ ਨਾਲ ਛਿੱਲਣ ਦੇ ਬਾਅਦ ਫਾੜੀਆਂ ਨੂੰ ਵੱਖ ਕਰ ਕੇ ਚੂਸਕੇ ਖਾਧਾ ਜਾ ਸਕਦਾ ਹੈ। ਸੰਤਰੇ ਦਾ ਰਸ ਕੱਢਕੇ ਪੀਤਾ ਜਾ ਸਕਦਾ ਹੈ। ਸੰਗਤਰਾ ਠੰਡਾ, ਸਰੀਰ ਅਤੇ ਮਨ ਨੂੰ ਪ੍ਰਸੰਨਤਾ ਦੇਣ ਵਾਲਾ ਹੈ ਵਰਤ ਅਤੇ ਸਾਰੇ ਰੋਗਾਂ ਵਿੱਚ ਸੰਤਰਾ ਦਿੱਤਾ ਜਾ ਸਕਦਾ ਹੈ। ਜਿਹਨਾਂ ਦੀ ਪਾਚਣ ਸ਼ਕਤੀ ਖਰਾਬ ਹੋਵੇ ਉਨ੍ਹਾਂ ਨੂੰ ਸੰਤਰੇ ਦਾ ਰਸ ਤਿੰਨ ਗੁਣਾ ਪਾਣੀ ਵਿੱਚ ਮਿਲਾਕੇ ਦੇਣਾ ਚਾਹੀਦਾ ਹੈ। ਇੱਕ ਵਿਅਕਤੀ ਨੂੰ ਇੱਕ ਵਾਰ ਵਿੱਚ ਇੱਕ ਜਾਂ ਦੋ ਸੰਤਰੇ ਲੈਣਾ ਕਾਫੀ ਹੈ। ਇੱਕ ਵਿਅਕਤੀ ਨੂੰ ਜਿੰਨੇ ਵਿਟਾਮਿਨ ‘ਸੀ’ ਦੀ ਲੋੜ ਹੁੰਦੀ ਹੈ, ਉਹ ਇੱਕ ਸੰਤਰਾ ਨਿੱਤ ਖਾਂਦੇ ਰਹਿਣ ਨਾਲ ਪੂਰੀ ਹੋ ਜਾਂਦੀ ਹੈ। ਖੰਘ-ਜੁਕਾਮ ਹੋਣ ਉੱਤੇ ਸੰਤਰੇ ਦਾ ਰਸ ਦਾ ਇੱਕ ਗਲਾਸ ਨਿੱਤ ਪੀਂਦੇ ਰਹਿਣ ਨਾਲ ਲਾਭ ਹੋਵੇਗਾ। ਸਵਾਦ ਲਈ ਲੂਣ ਜਾਂ ਮਿਸ਼ਰੀ ਪਾਕੇ ਪੀ ਸਕਦੇ ਹੋ।..ਤਾਂ ਆਓ ਜਾਣਦੇ ਹਾਂ ਸੰਤਰੇ ਦਾ ਸੇਵਨ ਕਰਨ ਦੇ ਫਾਇਦੇ
ਦਿਲ ਲਈ ਫਾਇਦੇਮੰਦ
ਸੰਤਰੇ ‘ਚ ਪੋਟਾਸ਼ੀਅਮ, ਫੋਲੇਟ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਦਿਲ ਦੀ ਦੇਖਭਾਲ ਲਈ ਤੁਸੀਂ ਸੰਤਰੇ ਦਾ ਨਿਯਮਤ ਸੇਵਨ ਕਰ ਸਕਦੇ ਹੋ।
ਭਾਰ ਘਟਾਉਣ ‘ਚ ਫਾਇਦੇਮੰਦ
ਸੰਤਰੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਇਸ ਦੇ ਨਾਲ ਹੀ ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਹੈ।
ਕੋਲੇਸਟ੍ਰੋਲ ਘਟਾਏ
ਸੰਤਰੇ ‘ਚ ਮੌਜੂਦ ਪੈਕਟਿਨ ਕੋਲੈਸਟ੍ਰੋਲਘਟਾਉਣ ‘ਚ ਮਦਦ ਕਰਦਾ ਹੈ। ਇਹ ਇਕ ਘੁਲਣਸ਼ੀਲ ਫਾਈਬਰ ਹੈ, ਜੋ ਸਰੀਰ ‘ਚ ਵਧੇ ਹੋਏ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ।
ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਸੰਤਰੇ ‘ਚ ਮੌਜੂਦ ਮੈਗਨੀਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਉਹ ਸੰਤਰੇ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹਨ।