Connect with us

Uncategorized

AI ਦੇ ਨਾਲ ਭਾਰਤੀਆਂ ਦੀ ਜ਼ਿੰਦਗੀ ‘ਚ ਕਿਸ ਤਰ੍ਹਾਂ ਦਾ ਆਇਆ ਬਦਲਾਵ, ਮਾਈਕ੍ਰੋਸਾਫਟ ਦੀ ਰਿਪੋਰਟ ‘ਚ ਹੋਇਆ ਖੁਲਾਸਾ

Published

on

ਆਟੀਫਿਸ਼ਲ ਇੰਟੈਲੀਜੈਂਸ ਦੇ ਭਾਰਤ ਦੇ ਵਿਚ ਲਾਂਚ ਤੋਂ ਬਾਅਦ ਤਕਨੀਕੀ ਦੌਰ ‘ਚ ਵੱਡਾ ਬਦਲਾਵ ਲੈ ਕੇ ਆਇਆ ਹੈ। ਜਿਸ ਤੋਂ ਬਾਅਦ ਮਾਈਕ੍ਰੋਸਾਫਟ ਨੇ ਸੁਰੱਖਿਅਤ ਇੰਟਰਨੈੱਟ ਦਿਵਸ ਦੇ ਮੌਕੇ ‘ਤੇ ਆਪਣੀ ਗਲੋਬਲ ਆਨਲਾਈਨ ਸੇਫਟੀ ਸਰਵੇ 2025 ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਇਸ ਰਿਪੋਰਟ ‘ਚ ਦੁਨੀਆ ਅਤੇ ਭਾਰਤ ‘ਚ AI ਦੀ ਵਰਤੋਂ ਨੂੰ ਲੈ ਕੇ ਕਈ ਠੋਸ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਇਸ ਰਿਪੋਰਟ ਲਈ ਇੱਕ ਵੈੱਬ ਸਰਵੇਖਣ 19 ਜੁਲਾਈ ਤੋਂ 9 ਅਗਸਤ, 2024 ਦਰਮਿਆਨ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਭਾਰਤ ‘ਚ ਜਨਰੇਟਿਵ AI ਦੀ ਵਰਤੋਂ ਵਧੀ ਹੈ.ਇਸ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਉਮਰ 6 ਸਾਲ ਤੋਂ 17 ਸਾਲ ਦਰਮਿਆਨ ਸੀ।

MILLENIAL GENERATION ਆਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਜ਼ਿਆਦਾ ਕਰ ਰਹੀ ਹੈ. AI ਦੀ ਵਰਤੋਂ ਅਨੁਵਾਦ ਵਿੱਚ, ਸਵਾਲਾਂ ਦੇ ਜਵਾਬ ਲੱਭਣ, ਕੰਮ ਦੀ ਸ਼ੁੱਧਤਾ ਵਧਾਉਣ ਅਤੇ ਬੱਚਿਆਂ ਦੇ ਸਕੂਲ ਦੇ ਕੰਮ ਵਿੱਚ ਮਦਦ ਕਰਨ ਵਿੱਚ ਕੀਤੀ ਜਾਂਦੀ ਹੈ.। ਗਲੋਬਲ ਆਨਲਾਈਨ ਸੇਫਟੀ ਸਰਵੇ 2025 ਅਨੁਸਾਰ, ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 65 ਫ਼ੀਸਦੀ ਲੋਕਾਂ ਨੇ AI ਦੀ ਵਰਤੋਂ ਕੀਤੀ ਹੈ। ਇਹ ਸਾਲ 2023 ਦੇ ਮੁਕਾਬਲੇ 26 ਫੀਸਦੀ ਜ਼ਿਆਦਾ ਹੈ। ਲਗਭਗ 84 ਫ਼ੀਸਦੀ Millennials ਨੇ AI ਦੀ ਵਰਤੋਂ ਕੀਤੀ ਹੈ।

ਆਉਣ ਵਾਲੇ ਸਮੇਂ ਦੇ ਵਿੱਚ AI ਇੱਕ ਸੋਸ਼ਲ ਥਰੈਟ ਲਈ ਵੀ ਇਸਤੇਮਾਲ ਹੋ ਸਕਦਾ ਹੈ। ਇਸ ਦੇ ਨਾਲ ਹੀ 76 ਫੀਸਦੀ ਲੋਕਾਂ ਨੂੰ ਡਰ ਹੈ ਕਿ AI ਕਾਰਨ ਆਨਲਾਈਨ ਸ਼ੋਸ਼ਣ ਵਧੇਗਾ। 74 ਫ਼ੀਸਦੀ ਲੋਕ ਡੀਪਫੇਕ ਤੋਂ ਡਰਦੇ ਹਨ, 73 ਫ਼ੀਸਦੀ ਧੋਖਾਧੜੀ ਤੋਂ ਡਰਦੇ ਹਨ ਅਤੇ 70 ਫ਼ੀਸਦੀ AI ਭਰਮ ਤੋਂ ਡਰਦੇ ਹਨ। ਇਸ ਦੇ ਨਾਲ ਹੀ 80 ਫ਼ੀਸਦੀ ਤੋਂ ਵੱਧ ਲੋਕਾਂ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ AI ਦੀ ਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ ਹੈ।

 

 

 

CREATED BY: AKANKSHA SHARMA