Punjab
ਲੋਕ ਸਭਾ ਚੋਣਾਂ 2024: ਪੰਜਾਬ ‘ਚ ਕਿਹੜੀ-ਕਿਹੜੀ ਸੀਟ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ

ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਹੁਣ ਯਾਨੀ ਕਿ 5 ਵਜੇ ਤੱਕ 55.20 ਫੀਸਦ ਵੋਟਿੰਗ ਹੋਈ ਪਰ ਕਿਹੜੀ-ਕਿਹੜੀ ਸੀਟ ‘ਤੇ ਕਿੰਨੇ ਫੀਸਦੀ ਵੋਟਿੰਗ ਹੋ ਚੁੱਕੀ ਹੈ, ਇਸ ਬਾਰੇ ਹੇਠਾਂ ਵਿਸਥਾਰ ਨਾਲ ਦੱਸਿਆ ਗਿਆ ਹੈ।
ਸੀਟ ਦਾ ਨਾਂ ਵੋਟ ਪ੍ਰਤੀਸ਼ਤ
ਅੰਮ੍ਰਿਤਸਰ 48.55 ਫ਼ੀਸਦ
ਅਨੰਦਪੁਰ ਸਾਹਿਬ 55.02 ਫੀਸਦ
ਬਠਿੰਡਾ 59.25 ਫੀਸਦ
ਫਰੀਦਕੋਟ 54.38 ਫੀਸਦ
ਫਤਹਿਗੜ੍ਹ ਸਾਹਿਬ 54.55 ਫੀਸਦ
ਫਿਰੋਜ਼ਪੁਰ 57.68 ਫੀਸਦ
ਗੁਰਦਾਸਪੁਰ 58.34 ਫੀਸਦ
ਹੁਸ਼ਿਆਰਪੁਰ 52.39 ਫੀਸਦ
ਜਲੰਧਰ 53.66 ਫੀਸਦ
ਖਡੂਰ ਸਾਹਿਬ 55.90 ਫੀਸਦ
ਲੁਧਿਆਣਾ 52.22 ਫੀਸਦ
ਪਟਿਆਲਾ 58.18 ਫੀਸਦ
ਸੰਗਰੂਰ 57.21 ਫੀਸਦ
1 ਜੂਨ ਨੂੰ ਲੋਕ ਸਭਾ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਲੋਕ ਸਭਾ ਸੀਟਾਂ ‘ਤੇ ਜਾਰੀ ਹੈ। ਇਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਉੜੀਸਾ, ਪੱਛਮੀ ਬੰਗਾਲ, ਝਾਰਖੰਡ ਅਤੇ ਚੰਡੀਗੜ੍ਹ ਦੇ ਹਲਕੇ ਸ਼ਾਮਲ ਹਨ। ਸਾਰੀਆਂ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖ਼ਤਮ ਹੋਵੇਗੀ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।ਆਖਰੀ ਪੜਾਅ ਵਿੱਚ 904 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 134 ਬਿਹਾਰ, 144 ਉੱਤਰ ਪ੍ਰਦੇਸ਼, 66 ਉੜੀਸਾ, 52 ਝਾਰਖੰਡ, 328 ਪੰਜਾਬ, 37 ਹਿਮਾਚਲ ਪ੍ਰਦੇਸ਼ ਅਤੇ ਚਾਰ ਚੰਡੀਗੜ੍ਹ ਤੋਂ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਦਿੱਗਜ਼ ਹਨ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)