Connect with us

Health

ਰਾਤ ਨੂੰ ਗੂੜ੍ਹੀ ਨੀਂਦ ਨਹੀਂ ਆਉਂਦੀ ਤਾਂ ਕੀ ਕਰੀਏ?

Published

on

ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਗੂੜ੍ਹੀ ਨੀਂਦ ਨਾ ਆਉਣ ਦੀ ਸਮੱਸਿਆ ਦੇ ਸ਼ਿਕਾਰ ਹਨ। ਅਗਰ ਤੁਹਾਨੂੰ ਰਾਤ ਨੂੰ ਗਹਿਰੀ ਨੀਂਦ ਨਹੀਂ ਆਉਂਦੀ ਤਾਂ ਤੁਹਾਡੇ ਅੰਦਰ Malatonin ਤੇ Serotonin Harmones ਦੀ ਕਮੀ ਹੈ। ਇਨ੍ਹਾਂ Harmones ਨੂੰ ਵਧਾਉਣ ਲਈ ਸਾਨੂੰ ਆਪਣੀ ਜੀਵਨਸ਼ੈਲੀ ਅਤੇ ਖਾਣ ਪਾਨ ਵਿੱਚ ਬਦਲਾਅ ਲਿਆਉਣਾ ਪਵੇਗਾ। ਕੁੱਝ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਪਿੱਛੋਂ ਜੋ ਗਤੀਵਿਧੀਆਂ ਅਤੇ ਖਾਣ ਪਾਨ ਬਾਰੇ ਮੈਂ ਜਾਣਿਆ ਤੁਹਾਡੇ ਰੂ-ਬ-ਰੂ ਕਰ ਰਿਹਾ ਹਾਂ।

ਸਵੇਰ ਸਮੇਂ ਸੂਰਜ ਵੇਲੇ ਘੱਟੋ ਘੱਟ ਅੱਧਾ ਘੰਟਾ ਧੁੱਪ ਵਿੱਚ ਬੈਠੋ। 20 ਮਿੰਟ ਤੱਕ ਘਰ ਤੋਂ ਬਾਹਰ ਨਿਕਲ ਕੇ ਸੈਰ ਕਰਨ ਲਈ ਜਾਓ, Gardening ਕਰਨਾ ਵੀ ਇਸ ਲਈ ਲਾਹੇਵੰਦ ਹੁੰਦਾ ਕਿਉਂਕਿ Gardening ਕਰਦੇ ਸਮੇਂ ਅਸੀਂ ਪੰਜ ਤੱਤਾਂ ਮਿੱਟੀ, ਪਾਣੀ, ਹਵਾ, ਆਕਾਸ ਦੇ ਸੂਰਜ ਦੀਆਂ ਕਿਰਨਾਂ ਦੇ ਸੰਪਰਕ ਵਿੱਚ ਹੁੰਦੇ ਹਾਂ। ਉਕਤ ਸਭ ਕੁੱਝ ਕਰਨ ਨਾਲ ਸਾਡੇ ਦਿਮਾਗ਼ ਵਿੱਚ Malatonin ਅਤੇ Serotonin ਰਸਾਇਣ ਵਧਣੇ ਸ਼ੁਰੂ ਹੁੰਦੇ ਹਨ।Malatomin ਨੀਂਦ ਲਿਆਉਣ ਦਾ ਰਸਾਇਣ ਹੈ ਤੇ Serotonin ਖੁਸ਼ੀ ਦਾ ਰਸਾਇਣ ਹੈ। ਅਗਰ ਖੁਸ਼ੀ ਦਾ ਰਸਾਇਣ ਸਹੀ ਮਾਤਰਾ ਵਿੱਚ ਹੋਵੇਗਾ ਤਾਂ ਚਿੰਤਾ ਨਹੀਂ ਰਹੇਗੀ, ਜਿਸ ਨਾਲ ਸੌਣ ਸਮੇਂ Malatonin ਰਸਾਇਣ ਠੀਕ ਮਾਤਰਾ ਵਿੱਚ ਬਣੇਗਾ ਤੇ ਨੀਂਦ ਲਿਆਉਣ ਵਿੱਚ ਸਹਾਈ ਹੋਵੇਗਾ।

ਹੁਣ ਗੱਲ ਕਰਦੇ ਹਾਂ ਸ਼ਾਮ ਵੇਲੇ ਦੀਆਂ ਗਤੀਵਿਧੀਆਂ ਦੀ। ਸ਼ਾਮ ਵੇਲੇ ਖਾਣਾ ਖਾਣ ਤੋਂ ਬਾਅਦ 20 ਮਿੰਟ ਲਈ evening walk ‘ਤੇ ਜ਼ਰੂਰ ਜਾਓ। ਰਾਤ ਨੂੰ ਹੈਵੀ ਖਾਣਾ ਨਹੀਂ ਖਾਣਾ। ਖਾਣਾ ਖਾਂਦੇ ਹੀ ਨਹੀਂ ਸੌਣਾ ਬਲਕਿ ਖਾਣਾ ਸੌਣ ਤੋਂ ਦੋ ਘੰਟੇ ਪਹਿਲਾਂ ਖਾਣਾ ਹੈ। ਸੌਣ ਸਮੇਂ ਤੁਸੀ ਗਰਮ ਦੁੱਧ ਪੀ ਸਕਦੇ ਹੋ ਅਗਰ ਦੁੱਧ ਵਿੱਚ ਹਲਦੀ ਪਾ ਕੇ ਪੀ ਲਓ ਤਾਂ ਹੋਰ ਲਾਭਦਾਇਕ ਹੋਵੇਗਾ। ਸ਼ਾਮ ਦੇ ਸਮੇਂ ਕੇਲਾ ਖਾਣਾ ਵੀ ਫਾਇਦੇਮੰਦ ਹੁੰਦਾ ਹੈ ਇਸ ਨਾਲ Serotonin ਰਸਾਇਣ ਬਣਦਾ ਹੈ, Serotonin ਵਧੇਗਾ ਤਾਂ Malatonin ਵੀ ਵਧੇਗਾ ਜੋ ਗੂੜ੍ਹੀ ਨੀਂਦ ਲਿਆਉਣ ਵਿੱਚ ਸਹਾਈ ਹੋਵੇਗਾ। ਸੌਣ ਤੋਂ ਪਹਿਲਾਂ ਤੁਸੀਂ ਯੋਗਾ ਜਾਂ ਸਰੀਰਕ ਕਸਰਤ ਵੀ ਕਰ ਸਕਦੇ ਹੋ। ਸੌਣ ਤੋਂ ਇੱਕ ਘੰਟਾ ਪਹਿਲਾਂ ਲੈਪਟਾਪ ਜਾਂ ਮੋਬਾਈਲ ਨੂੰ ਆਪਣੇ ਤੋਂ ਦੂਰ ਕਰ ਦਿਓ। ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਨਹਾਉਣ ਨਾਲ ਵੀ ਨੀਂਦ ਵਧੀਆ ਆਉਂਦੀ ਹੈ। ਸੌਣ ਸਮੇਂ ਤੁਸੀਂ ਕੋਈ ਕਿਤਾਬ ਵੀ ਪੜ੍ਹ ਸਕਦੇ ਹੋ।

Meditation:-ਹਰ ਰੋਜ਼ ਸੌਣ ਤੋਂ ਪਹਿਲਾਂ 9 ਮਿੰਟ ਦਾ Meditation ਕਰੋ ਜੋ ਤੁਹਾਨੂੰ ਗਹਿਰੀ ਨੀਂਦ ਵਿੱਚ ਲੈ ਜਾਵੇਗਾ। ਬਿਸਤਰੇ ‘ਤੇ ਸਿੱਧਾ ਲੇਟ ਜਾਓ ਸਰੀਰ ਨੂੰ ਢਿੱਲਾ ਛੱਡ ਦਿਓ। ਲਗਾਤਾਰ ਮਹਿਸੂਸ ਕਰਦੇ ਰਹੋ ਕਿ ਸਰੀਰ ਸਿਥਲ ਹੋ ਰਿਹਾ ਹੈ। ਇਸ ਤੋਂ ਬਾਅਦ ਤਿੰਨ ਮਿੰਟ ਤੱਕ ਇਹ ਮਹਿਸੂਸ ਕਰਦੇ ਰਹੋ ਕਿ ਸ੍ਵਾਸ ਸ਼ਾਂਤ ਹੁੰਦਾ ਜਾ ਰਿਹਾ ਹੈ। ਇਸ ਮਗਰੋਂ ਲਗਾਤਾਰ ਤਿੰਨ ਮਿੰਟ ਤੱਕ ਮਹਿਸੂਸ ਕਰਦੇ ਰਹੋ ਕਿ ਵਿਚਾਰ ਸ਼ਾਂਤ ਹੁੰਦੇ ਜਾ ਰਹੇ ਹਨ। ਇਹ ਤਿੰਨ ਚੀਜ਼ਾਂ ਕਰਨ ਤੋਂ ਬਾਅਦ Silence ਵਿੱਚ ਚਲੇ ਜਾਓ। ਇਹ Meditarion ਕਰਦੇ ਕਰਦੇ ਹੀ ਤੁਹਾਨੂੰ ਨੀਂਦ ਆ ਜਾਵੇਗੀ।

ਕੁਲਵੰਤ ਸਿੰਘ ਗੱਗੜਪੁਰੀ