Connect with us

Punjab

ਕਾਂਗਰਸ ਪਾਰਟੀ ਜੋ ਵੀ ਫੈਸਲਾ ਕਰੇ ਮੈ ਉਹਨਾਂ ਆਪਣੇ ਮੁਦਿਆਂ ਨਾਲ ਅੱਜ ਵੀ ਖੜਾ ਜੋ ਸ਼ੁਰੂ ਤੋਂ ਕਰਦਾ ਆਇਆ ,ਇਹ ਨਿਜੀ ਲੜਾਈ ਨਹੀਂ ਪੰਜਾਬ ਦੀ ਲੜਾਈ ਹੈ – ਨਵਜੋਤ ਸਿੰਘ ਸਿੱਧੂ

Published

on

ਅੱਜ ਨਵਜੋਤ ਸਿੰਘ ਸਿੱਧੂ ਵਲੋਂ ਬਟਾਲਾ ਵਿਖੇ ਇਕ ਕਾਲਜ ਚ ਨੌਜਵਾਨਾਂ ਨੂੰ ਸੰਬੋਧਨ ਕੀਤਾ ਗਿਆ ਉਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸੱਤਾ ਚ ਬੈਠੀ ਆਪ ਦੀ ਸਰਕਾਰ ਵਲੋਂ ਬਜਟ ਦੀ ਲੋਕਾਂ ਕੋ ਰਾਇ ਲੈਣ ਦੀ ਗੱਲ ਤੇ ਜਵਾਬ ਦੇਂਦੇ ਆਖਿਆ ਕਿ ਆਮ ਆਦਮੀ ਪਾਰਟੀ ਤਾ ਪਿਛਲੇ ਦੱਸ ਸਾਲਾਂ ਤੋਂ ਪੰਜਾਬ ਚ ਖਜਾਨਾ ਕਿਵੇਂ ਭਰੇਗਾ ਇਸ ਤੇ ਕਈ ਆਪਣੇ ਦਾਵੇ ਕਰਦੀ ਰਹੀ ਹੈ ਅਤੇ ਹੁਣ ਲੋਕਾਂ ਦੀ ਰਾਇ ਕਿਊ ਅਤੇ ਉਹਨਾਂ ਕਿਹਾ ਕਿ ਕਿਊ ਹੁਣ ਨਵੀ ਸ਼ਰਾਬ ਨੀਤੀ ਬਣਾਈ ਨਹੀਂ ਜਾ ਰਹੀ ਬਲਕਿ ਉਹਨਾਂ ਲੋਕਾਂ ਤੇ ਵੀ ਕਾਰਵਾਈ ਕਰੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਐਮਐਲਏ ਸਨ ਜਿਹਨਾਂ ਦੇ ਕਬਜ਼ੇ ਚ ਪਿਛਲੇ ਸਮੇ ਚ ਐਲ 1 ਠੇਕੇ ਰਹੇ ਹਨ |

ਇਸ ਦੇ ਨਾਲ ਹੀ ਉਹਨਾਂ ਕਾਂਗਰਸ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਵਲੋਂ ਹੋਣ ਵਾਲੀ ਮੀਟਿੰਗ ਦੇ ਸਵਾਲ ਤੇ ਜਵਾਬ ਦੇਂਦੇ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਕਰੇ ਮੈ ਕੋਈ ਟਿਪਣੀ ਨਹੀਂ ਕਰਦਾ ਲੇਕਿਨ ਇਹ ਜਰੂਰ ਹੈ ਕਿ ਮੈ ਉਹਨਾਂ ਆਪਣੇ ਮੁਦਿਆਂ ਨਾਲ ਅੱਜ ਵੀ ਖੜਾ ਜਿਹਨਾਂ ਲਈ ਸ਼ੁਰੂ ਤੋਂ ਲੜਦਾ ਆਇਆ |

ਨਵੀ ਪਾਰਟੀ ਬਣਾਉਣ ਨੂੰ ਝੂਠ ਅਤੇ ਅਫਵਾਹ ਕਰਾਰ ਦੇਂਦੇ ਨਵਜੋਤ ਸਿੱਧੂ ਨੇ ਕਿਹਾ ਕਿ ਜਦ ਵੀ ਉਹ ਪਾਰਟੀ ਦਾ ਐਲਾਨ ਕਰਨਗੇ ਉਹ ਡੰਕੇ ਦੀ ਚੋਟ ਤੇ ਕਰੇਂਗੇ | ਇਸ ਦੇ ਨਾਲ ਹੀ ਪੰਜਾਬ ਪੁਲਿਸ ਵਲੋਂ ਭਾਜਪਾ ਨੇਤਾ ਤਜਿੰਦਰ ਬੱਗਾ ਤੇ ਕੀਤੀ ਕਾਰਵਾਈ ਨੂੰ ਇਕ ਬਦਲਾਖੋਰੀ ਰਾਜਨੀਤੀ ਕਰਾਰ ਦੇਂਦੇ ਕਿਹਾ ਕਿ ਜੇਕਰ ਆਪ ਸੁਪ੍ਰੀਮੋ ਤੇ ਕੋਈ ਬੋਲੇ ਤਾ ਉਸ ਤੇ ਕਾਨੂੰਨੀ ਕਾਰਵਾਈ ਅਤੇ ਉਹ ਖੁਦ ਸੋਸ਼ਲ ਮੀਡਿਆ ਰਾਹੀਂ ਹਰ ਕਿਸੇ ਤੇ ਨਿਸ਼ਾਨੇ ਬਣਾਉਣ ਇਹ ਸਹੀ ਨਹੀਂ ਹੈ |