Corona Virus
ਕਣਕ ਦੀ ਵਾਢੀ ਸ਼ੁਰੂ ਪਰ ਮੰਡੀਆਂ ‘ਚ ਨਹੀਂ ਕੀਤੇ ਗਏ ਪ੍ਰਬੰਧ
ਮੁਕਤਸਰ, 12 ਅਪ੍ਰੈਲ : ਕਣਕ ਦੀ ਖ਼ਰੀਦ ਦਾ ਸੀਜ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੁਕਤਸਰ ਦੀ ਦਾਣਾ ਮੰਡੀ ਦੇ ਹਾਲਾਤ ਦੇਖ ਕੇ ਕਿਸੇ ਪਾਸਿਓ ਨਹੀਂ ਲੱਗਦਾ ਕਿ ਕਣਕ ਦੀ ਖ਼ਰੀਦ ਦਾ ਕੋਈ ਪ੍ਰਬੰਧ ਮੁਕੰਮਲ ਹੋਵੇ। ਮੰਡੀ ‘ਚ ਬਣੇ ਸ਼ੈੱਡਾਂ ਹੇਠਾਂ ਪਸ਼ੂ ਬੈਠੇ ਹਨ ਅਤੇ ਸਾਫ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ। ਮੁਕਤਸਰ ਮੰਡੀ ਟਰੱਕਾਂ ਅਤੇ ਪਸ਼ੂਆਂ ਦਾ ਅੱਡਾ ਬਣਿਆ ਹੋਇਆ ਹੈ। ਕਣਕ ਦੀ ਖਰੀਦ ਨੇੜੇ ਹੋਣ ਦੇ ਕਰਕੇ ਵੀ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ। ਕਣਕ ਦੇ ਸੀਜ਼ਨ ਦੇ ਚੱਲਦੇ ਪ੍ਰਸ਼ਾਸਨ ਕਿੰਨਾ ਕੁ ਚੌਕਸ ਹੈ, ਇਸਦਾ ਅੰਦਾਜਾ ਮੁਕਤਸਰ ਮੰਡੀ ਦੀ ਹਾਲਤ ਤੋਂ ਲਗਾਇਆ ਜਾ ਸਕਦਾ ਹੈ