Connect with us

Punjab

ਗਵਰਨਰ ਦਾ ਅਸਤੀਫ਼ਾ: ਜਾਣੋ, ਕਿਹੜੇ-ਕਿਹੜੇ ਰਹੇ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਵਿਵਾਦ!

Published

on

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਬਨਵਾਰੀ ਲਾਲ ਪਰੋਹਿਤ ਪੰਜਾਬ ਦੇ 29ਵੇਂ ਰਾਜਪਾਲ ਸਨ | ਤੁਹਾਨੂੰ ਦੱਸ ਦੇਈਏ ਕਿ ਰਾਜਪਾਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਨਵਾਰੀ ਲਾਲ ਪੁਰੋਹਿਤ ਨਾਲ ਕਾਫੀ ਵਿਵਾਦ ਜੁੜੇ ਰਹੇ ਹਨ। ਆਓ, ਤੁਹਾਨੂੰ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਜੁੜੇ ਪੰਜ ਵੱਡੇ ਵਿਵਾਦਾਂ ਬਾਰੇ ਦੱਸੀਏ…

1. ਪਹਿਲਾ ਵਿਵਾਦ
22 ਸਤੰਬਰ ਨੂੰ ਵਿਧਾਨਸਭਾ ਸੈਸ਼ਨ ਨੂੰ ਲੈ ਕੇ ਵਿਵਾਦ
ਬਨਵਾਰੀ ਲਾਲ ਪੁਰੋਹਿਤ ਨੇ ਪਹਿਲਾਂ ਮਨਜੂਰੀ ਦਿੱਤੀ ਤੇ ਬਾਅਦ ‘ਚ ਵਾਪਸ ਲਈ
ਪੰਜਾਬ ਸਰਕਾਰ ਨੇ ਇਸ ਖਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ

2. ਦੂਸਰਾ ਵਿਵਾਦ
ਏਅਰ ਫੋਰਸ ਦੇ ਸਥਾਪਨਾ ਦਿਵਸ ਮੌਕੇ ਪੈਦਾ ਹੋਇਆ ਵਿਵਾਦ
ਚੰਡੀਗੜ੍ਹ ਵਿੱਚ 8 ਅਕਤੂਬਰ ਨੂੰ ਹਵਾਈ ਫੌਜ ਦਾ ਸੀ90ਵਾਂ ਸਥਾਪਨਾ ਦਿਹਾੜਾ
ਰਾਜਪਾਲ ਨੇ CM ਮਾਨ ਦੀ ਗੈਰਮੌਜੂਦਗੀ ਦਾ ਜ਼ਿਕਰ ਕੀਤਾ

3. ਤੀਜਾ ਵਿਵਾਦ
PAU ਦੇ ਉਪਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਹੋਇਆ ਵਿਵਾਦ
ਰਾਜਪਾਲ ਨੇ 18 ਅਕਤੂਬਰ ਨੂੰ CM ਮਾਨ ਨੂੰ ਪੱਤਰ ਲਿਖਿਆ
ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ
ਮੁੱਖ ਮੰਤਰੀ ਨੇ ਰਾਜਪਾਲ ਨੂੰ ਇਹ ਮਸਲਾ ਮੁੜ ਵਿਚਾਰ ਕਰਨ ਵਾਸਤੇ ਕਿਹਾ
CM ਨੇ ਸੂਬਾ ਸਰਕਾਰ ਦੇ ਕੰਮਾਂ ‘ਚ ਦਿੱਤੇ ਜਾ ਰਹੇ ਬੇਲੋੜੇ ਦਖਲ ’ਤੇ ਉਂਗਲ ਚੁੱਕੀ

ਚੌਥਾ ਵਿਵਾਦ
ਚੌਥਾ ਵਿਵਾਦ ਰਾਜਪਾਲ ਦੇ ਸਰਹੱਦੀ ਇਲਾਕਿਆਂ ਦੇ ਦੌਰਿਆਂ ਨੂੰ ਲੈ ਕੇ ਖੜਾ ਹੋਇਆ ਜਿਸਨੇ ਸਿਆਸੀ ਬਿਆਨਬਾਜ਼ੀ ਨੂੰ ਜਨਮ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਰਾਜਪਾਲ ਤਿੰਨ ਵਾਰ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਪਹਿਲਾ ਦੌਰਾ ਅਪ੍ਰੈਲ ਮਹੀਨੇ ਚ ਕੀਤਾ ਗਿਆ ਸੀ ਤੇ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਗਏ ਸਨ। ਦੂਜਾ ਦੌਰਾ ਸਤੰਬਰ ਮਹੀਨੇ ‘ਚ ਕੀਤਾ ਗਿਆ ਤੇ ਤੀਜਾ ਦੌਰਾ 25 ਜਨਵਰੀ ਨੂੰ ਸੀ। ਦੂਜੇ ਦੌਰੇ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਨੂੰ ਅਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲਿਆ ਸੀ ਜਿਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਅਮਨ ਕਾਨੂੰਨ ਦੀ ਸਥਿਤੀ, ਕੌਮਾਂਤਰੀ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਖ਼ਣਨ ਵਰਗੇ ਮੁੱਦਿਆਂ ਬਾਰੇ ਗੱਲ ਕੀਤੀ ਸੀ। ਨਤੀਜੇ ਵਜੋਂ ਮੁੱਖ ਮੰਤਰੀ ਰਾਜਪਾਲ ਦੇ ਦੌਰਿਆਂ ਤੋਂ ਕਿਨਾਰਾ ਕਰ ਗਏ ਤੇ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਸਿੱਧੇ ਚੋਣਾਂ ਵਿੱਚ ਉੱਤਰਣ ਦੀ ਹੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ।

ਪੰਜਵਾਂ ਵਿਵਾਦ
ਪੰਜਵਾਂ ਤੇ ਤਾਜ਼ਾ ਵਿਵਾਦ ਖੜ੍ਹਾ ਹੋਇਆ ਰਾਜਪਾਲ ਵੱਲੋਂ ਲਿਖੀ ਤਾਜ਼ਾ ਚਿੱਠੀ ਨਾਲ ਜਿਸ ‘ਚ ਪਿਛਲੀਆਂ ਚਿੱਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਸੀ.ਐਮ. ਨੇ ਕਾਫੀ ਤਿੱਖਾ ਪ੍ਰਤੀਕਰਮ ਦਿੰਦੇ  ਹੋਏ ਪਹਿਲਾਂ ਟਵਿੱਟਰ ਉੱਤੇ ਅਤੇ ਫਿਰ ਲਿਖਤੀ ਚਿੱਠੀ ਜ਼ਰੀਏ ਜਵਾਬ ਦਿੱਤਾ ਸੀ। CM ਨੇ ਸਾਫ ਕਿਹਾ ਸੀ ਕਿ ਜਿਹੜੇ ਮਸਲੇ ਰਾਜਪਾਲ ਨੇ ਪੁੱਛੇ ਨੇ ਉਹ ਸਾਰੇ ਸਟੇਟ ਦੇ ਮੁੱਦੇ ਨੇ ਤੇ ਅਸੀਂ ਸੂਬੇ ਦੇ ਤਿੰਨ ਕਰੋੜ ਲੋਕਾਂ ਨੂੰ ਜਵਾਬਦੇਹ ਹਾਂ। ਨਾਲ ਹੀ ਸੀ ਐਮ ਨੇ ਰਾਜਪਾਲਾਂ ਦੀ ਨਿਯੁਕਤੀ ਤੇ ਵੀ ਸਵਾਲ ਖੜੇ ਕੀਤੇ ਸਨ।

ਰਾਜਪਾਲ ਦੀਆਂ ਚਿੱਠੀਆਂ ਦਾ ਵੇਰਵਾ
21 ਜੁਲਾਈ, 2022 – ਕਰੀਬ ਦੋ ਲੱਖ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਸਰਕਾਰ ਵੱਲੋਂ ਵਜੀਫ਼ਾ ਜਾਰੀ ਨਾਂ ਕਰਨ ਸਬੰਧੀ
23 ਨਵੰਬਰ, 2022- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਗ਼ੈਰ-ਕਾਨੂੰਨੀ ਨਿਯੁਕਤੀ ਸਬੰਧੀ
14 ਦਸੰਬਰ 2022 ਆਈਪੀਐੱਸ ਕੁਲਦੀਪ ਸਿੰਘ ਚਾਹਲ ਦੀ ਪੁਲਿਸ ਕਮਿਸ਼ਨਰ ਵਜੋ ਨਿਯੁਕਤੀ ਸਬੰਧੀ
4 ਜਨਵਰੀ 2023- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੁੱਕੇ ਗਏ ਮੁੱਦੇ ਕਿ ਉੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਨਵਲ ਅਗਰਵਾਲ ਦੀ ਮੌਜੂਦਗੀ ਬਾਰੇ ਚਿੱਠੀ ਲਿਖੀ ਸੀ, ਜਿਸ ਵਿੱਚ ਸੁਰੱਖਿਆ ਦੇ ਗੁਪਤ ਅਤੇ ਸੰਵੇਦਨਸ਼ੀਲ ਮਾਮਲਿਆਂ ‘ਤੇ ਚਰਚਾ ਹੋਈ। ਮੈਨੂੰ ਕੋਈ ਜਵਾਬ ਨਹੀਂ ਮਿਲਿਆ।

ਰਾਜਪਾਲ ਨੇ ਆਪਣੀਆਂ ਚਿੱਠੀਆਂ ਵਿੱਚ ਇਹ ਸਵਾਲ ਚੁੱਕੇ ਸਨ
ਇਸ ਚਿੱਠੀ ‘ਚ ਰਾਜਪਾਲ ਨੇ ਸਿੰਘਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਪ੍ਰਕਿਰਿਆ, ਉਹਨਾਂ ਦੇ ਸਫਰ, ਰਹਿਣ-ਸਹਿਣ ਦੇ ਕੁੱਲ ਖ਼ਰਚੇ ਦੀ ਵਿਸਥਾਰਤ ਜਾਣਕਾਰੀ ਮੰਗੀ।
ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਐਂਡ ਟੈਕਨੋਲੌਜੀ ਲਿਮਿਟਡ ਦੇ ਨਵ-ਨਿਯੁਕਤ ਚੇਅਰਮੈਨ ਗੁਰਿੰਦਰਜੀਤ ਸਿੰਘ ਜਵੰਦਾ ਦੀ ਨਿਯੁਕਤੀ ਦਾ ਮਾਮਲਾ, ਜਿਸ ‘ਚ ਰਾਜਪਾਲ ਨੇ ਆਪਣੇ ਪੱਤਰ ਵਿੱਚ ਜਵੰਦਾ ਉੱਤੇ ਅਗਵਾਕਰਨ ਅਤੇ ਜਾਇਦਾਦ ਕਬਜ਼ਾਉਣ ਤੇ ਮਾਮਲਿਆਂ ਵਿਚ ਸ਼ਮੂਲੀਅਤ ਦੀ ਗੱਲ ਕਹੀ।ਨਾਲ ਹੀ ਰਾਜਪਾਲ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 167 ਦਾ ਹਵਾਲਾ ਦਿੰਦਿਆਂ ਕਿਹਾ ਹੈ ਇਸ ਤਹਿਤ ਉਹ ਜੋ ਵੀ ਜਾਣਕਾਰੀ ਮੰਗਣ ਪੰਜਾਬ ਸਰਕਾਰ ਉਸ ਨੂੰ ਦੇਣ ਲਈ ਪਾਬੰਦ ਹੈ।

ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਰਾਜਪਾਲ ਪ੍ਰਤੀ ਨਰਮੀ ਰੱਖਦੇ ਰਹੇ ਹਨ। ਉਹ ਕਈ ਮੌਕਿਆਂ ’ਤੇ ਰਾਜਪਾਲ ਨਾਲ ਇਕੱਠੇ ਹੈਲੀਕਾਪਟਰ ਵਿੱਚ ਵੀ ਜਾਂਦੇ ਰਹੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਰਾਜਪਾਲ ਨੂੰ ਕ੍ਰਾਂਤੀਕਾਰੀ ਰਾਜਪਾਲ ਤੱਕ ਕਿਹਾ, ਪਰ ਪਿਛਲੇ ਦਿਨਾਂ ਵਿੱਚ ਰਾਜਪਾਲ ਨੇ ਸਖ਼ਤ ਰੌਂਅ ਦਿਖਾਇਆ ਤਾਂ ਉਦੋਂ ਵੀ ਮੁੱਖ ਮੰਤਰੀ ਨੇ ਸਬਰ ਰੱਖਿਆ। ਪਰ ਹੁਣ ਲੱਗਦਾ ਹੈ ਕਿ ਜਦੋਂ ਮੁੱਖ ਮੰਤਰੀ ਨੇ ਦੇਖਿਆ ਕਿ ਰਾਜਪਾਲ ਲਗਾਤਾਰ ਸਖਤ ਰੌਂਅ ‘ਚ ਹੀ ਨੇ ਤਾਂ ਮੁੱਖ ਮੰਤਰੀ ਨੇ ਵੀ ਸਿਆਸੀ ਟੱਕਰ ਲੈਣ ਦਾ ਫ਼ੈਸਲਾ ਲਿਆ, ਪਰ ਵੱਖ ਵੱਖ ਸਿਆਸੀ ਮਾਹਿਰਾਂ ਤੇ ਆਗੂਆਂ ਦੇ ਮੁਤਾਬਿਕ ਮੁੱਖਮੰਤਰੀ ਤੇ ਗਵਰਨਰ ਦਾ ਇਹ ਟਕਰਾਅ ਸੂਬੇ ‘ਚ ਸੰਵਿਧਾਨਕ ਸੰਕਟ ਨੂੰ ਜਨਮ ਦੇ ਸਕਦਾ ਹੈ।