Connect with us

Punjab

ਕਿ ਇਹ ਅੱਤਵਾਦੀ ਸਨ ਜਾਂ ਨਸ਼ਾ ਤਸਕਰ ਇੱਕ ਪਹੇਲੀ ?

BSF ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਢੇਰ

Published

on

BSF ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਢੇਰ 
ਇੱਕ ਕੋਲੋਂ ਪਿੱਠੂ ਬੈਗ ਤੇ ਰਾਈਫਲ ਬਰਾਮਦ 

ਤਰਨਤਾਰਨ,22 ਅਗਸਤ:(ਪਵਨ ਸ਼ਰਮਾ),ਅੱਤਵਾਦੀਆਂ ਦੇ ਖ਼ਤਰੇ ਕਾਰਨ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੇ ਖਤਰਾ ਬਣਿਆ ਹੀ ਰਹਿੰਦਾ ਹੈ। ਹਾਲਾਤ ਹਮੇਸ਼ਾ ਨਾਜ਼ੁਕ ਰਹਿੰਦੇ ਹਨ,ਅੱਤਵਾਦੀਆਂ ਤੇ ਨਸ਼ਾ ਸਮਗਲਰਾਂ ਸਰਹੱਦ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਅੱਜ ਤਰਨਤਾਰਨ ਦੇ ਨਜ਼ਦੀਕ ਭਾਰਤ-ਪਾਕਿਸਤਾਨ ਸਰਹੱਦ ‘ਤੇ  BSF ਨੇ ਤਿੰਨ ਸ਼ੱਕੀਆਂ ਨੂੰ ਢੇਰ ਕਰ ਦਿੱਤਾ ਹੈ। BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਸਰਚ ਆਪਰੇਸ਼ਨ ਤੋਂ ਬਾਅਦ 2 ਲਾਸ਼ਾਂ ਬਰਾਮਦ ਕਰ ਲਾਈਆਂ ਗਈਆਂ ਹਨ। ਇੱਕ ਲਾਸ਼ ਦੇ ਕੋਲ ਪਿੱਠੂ ਬੈਗ ਅਤੇ ਇੱਕ ਰਾਈਫ਼ਲ ਡਿੱਗੀ ਹੋਈ ਮਿਲੀ ਹੈ, ਇਹ ਦਹਿਸ਼ਤਗਰਦ ਸਨ ਜਾਂ ਫਿਰ ਸਮਗਲਰ ਇਸ ਦੀ ਜਾਂਚ ਹੋ ਰਹੀ ਹੈ ਤਰਨਤਾਰਨ ਤੋਂ ਅਕਸਰ ਨਸ਼ੇ ਦੀ ਸਮਗਲਿੰਗ ਦੀ ਵਾਰਦਾਤ ਹੁੰਦੀ ਰਹਿੰਦੀ ਹੈ।
 ਪਰ ਪਾਕਿਸਤਾਨ ਦੇ ਪਾਸੇ ਤੋਂ ਅਕਸਰ ਸਮਗਲਰ ਨਸ਼ਾ ਸੁੱਟ ਕੇ ਫ਼ਰਾਰ ਹੋ ਜਾਂਦੇ ਹਨ। ਭਾਰਤੀ ਨਸ਼ਾ ਸਮਗਲਰ ਨਸ਼ੇ ਦੀ ਖੇਪ ਨੂੰ ਚੁੱਕ ਲੈਂਦੇ ਨੇ ਪਰ ਜਿਸ ਤਰ੍ਹਾਂ ਨਾਲ 3 ਸ਼ੱਕੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਅੱਜ ਦਿੱਲੀ ਤੋਂ ਵੀ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀ ਅੱਤਵਾਦੀਆਂ ਦੀ ਭਾਲ ਜਾਰੀ ਹੈ।  ਇਸ ਤਰ੍ਹਾਂ ਭਾਰਤ ਵਿੱਚ ਅੱਤਵਾਦੀਆਂ ਦਾ ਆਗਮਨ ਕਿਸੇ ਵੱਡੇ ਖਤਰੇ ਦਾ ਸੰਕੇਤ ਹੈ।