Connect with us

International

ਕੌਣ ਹੈ ਖ਼ਾਲਿਦਾ ਜ਼ੀਆ? ਸ਼ੇਖ਼ ਹਸੀਨਾ ਦੇ ਤਖ਼ਤਾ ਪਲਟਣ ਮਗਰੋਂ ਕਿਉਂ ਗੂੰਜਿਆ ਨਾਂ?

Published

on

ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦਾ ਤਖਤਾ ਪਲਟਣ ਤੋਂ ਬਾਅਦ ਹੁਣ ਇੱਥੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਉੱਠੀ ਹੈ। ਹੁਣ ਇੱਥੋ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਖ਼ਾਲਿਦਾ ਜ਼ੀਆ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਹੈ। ਦੱਸ ਦੇਈਏ ਕਿ ਖ਼ਾਲਿਦਾ ਜ਼ੀਆ 2018 ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਹੁਣ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਤੁਰੰਤ ਜੇਲ੍ਹ ‘ਚੋਂ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਖ਼ਾਲਿਦਾ ਜ਼ੀਆ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ ਉਹ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਹੈ। ਉਹ ਕੱਟੜ ਭਾਰਤ ਵਿਰੋਧੀ ਨੇਤਾ ਵਜੋਂ ਜਾਣੇ ਜਾਂਦੇ ਹਨ। ਅਜਿਹੀ ਸੰਭਾਵਨਾ ਹੈ ਕਿ ਉਹ ਰਿਹਾਈ ਤੋਂ ਬਾਅਦ ਬੰਗਲਾਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਵਜੋਂ ਵਾਂਗਡੋਰ ਸੰਭਾਲਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 78 ਸਾਲਾ ਖ਼ਾਲਿਦਾ ਜ਼ੀਆ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਜੇਲ੍ਹ ਦੇ ਹੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਇਕ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਖ਼ਾਲਿਦਾ ਜ਼ੀਆ  ਦੀ ਰਿਹਾਈ ਦਾ ਫੈਸਲਾ ਵਿਰੋਧੀ ਪਾਰਟੀ ਦੇ ਮੈਂਬਰਾਂ ਨਾਲ ਇਕ ਬੈਠਕ ਵਿੱਚ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ “ਰਾਸ਼ਟਰਪਤੀ ਸ਼ਹਾਬੂਦੀਨ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ) ਦੀ ਪ੍ਰਧਾਨ ਬੇਗਮ ਖ਼ਾਲਿਦਾ ਜ਼ੀਆ ਨੂੰ ਤਰੁੰਤ ਰਿਹਾਅ ਕਰਨ ਦਾ ਸਰਵ ਸੰਮਤੀ ਨਾਲ ਫੈਸਲਾ ਕੀਤਾ ਹੈ।”

ਬੇਗਮ ਖ਼ਾਲਿਦਾ  ਜ਼ੀਆ ਨੇ ਮਾਰਚ 1991 ਤੋਂ ਮਾਰਚ 1996 ਤੱਕ ਅਤੇ ਫਿਰ ਜੂਨ 2001 ਤੋਂ ਅਕਤੂਬਰ 2006 ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ। ਉਹ ਬੰਗਲਾਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਅਤੇ ਮੁਸਲਿਮ ਦੁਨੀਆ ਵਿੱਚ ਬੈਨਜ਼ਰੀ ਭੁੱਟੋ ਤੋਂ ਬਾਅਦ ਦੂਜੀ ਮਹਿਲਾ ਪ੍ਰਧਾਨ ਮੰਤਰੀ ਸੀ।

ਕੌਂਣ ਹੈ ਖਾਲਿਦਾ ਜ਼ੀਆ
ਖ਼ਾਲਿਦਾ ਜ਼ਿਆ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਹੈ। ਉਹ 1984 ਤੋਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ) ਦੀ ਪ੍ਰਧਾਨ ਅਤੇ ਨੇਤਾ ਹੈ, ਜਿਸਦੀ ਸਥਾਪਨਾ ਉਨ੍ਹਾਂ ਦੇ ਪਤੀ ਨੇ 1978 ਵਿੱਚ ਕੀਤੀ ਸੀ। 1982 ਵਿੱਚ ਸੈਨਾ ਮੁਖੀ ਜਨਰਲ ਹੁਸੈਨ ਮੁਹੰਮਦ ਇਰਸ਼ਾਦ ਦੀ ਅਗਵਾਈ ਵਿੱਚ ਇਕ ਫ਼ੌਜੀ ਤਖਤਾ ਪਲਟ ਦੇ ਬਾਅਦ, ਜ਼ਿਆ ਨੇ 1990 ਵਿੱਚ ਇਰਸ਼ਾਦ ਦੇ ਪਤਨ ਤੱਕ ਲੋਕਤੰਤਰ ਦੇ ਲਈ ਅੰਦੋਲਨ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ ਸੀ । 1991 ਦੀਆਂ ਆਮ ਚੋਣਾਂ ਵਿੱਚ ਬੀ.ਐੱਨ.ਪੀ ਪਾਰਟੀ ਦੀ ਜਿੱਤ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣੀ। ਉਨ੍ਹਾਂ ਨੇ 1996 ਵਿੱਚ ਘੱਟ ਸਮੇਂ ਲਈ ਸਰਕਾਰ ਵਿੱਚ ਵੀ ਕੰਮ ਕੀਤਾ, ਜਦੋਂ ਹੋਰ ਦਲਾਂ ਨੇ ਪਹਿਲੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ।

1996 ਦੀਆਂ ਆਮ ਚੋਣਾਂ ਦੇ ਅਗਲੇ ਦੌਰ ਵਿੱਚ ਅਵਾਮੀ ਲੀਗ ਸੱਤਾ ਵਿੱਚ ਆਈ ਹਾਲਾਂਕਿ 2001 ਵਿੱਚ ਖ਼ਾਲਿਦਾ ਜ਼ੀਆ ਦੀ ਪਾਰਟੀ ਨੇ ਫਿਰ ਵਾਪਸੀ ਕੀਤੀ ਅਤੇ ਬੰਗਲਾਦੇਸ਼ ਵਿੱਚ ਸਰਕਾਰ ਬਣਾਈ। ਉਹ 1991, 1996 ਅਤੇ 2001 ਦੀਆਂ ਆਮ ਚੋਣਾਂ ਵਿੱਚ 5 ਵੱਖ ਵੱਖ ਸੰਸਦੀ ਹਲਕਿਆਂ ਤੋਂ ਚੁਣੇ ਗਏ। 1980 ਦੇ ਦਹਾਕੇ ਤੋਂ ਜ਼ਿਆ ਦੀ ਮੁੱਖ ਵਿਰੋਧੀ ਅਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ ਰਹੀ ਹੈ।1991 ਦੇ ਬਾਅਦ ਤੋਂ ਖ਼ਾਲਿਦਾ ਜ਼ੀਆ ਅਤੇ ਸ਼ੇਖ ਹਸੀਨਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਵਾਲੀਆਂ 2 ਮਹਿਲਾ ਲੀਡਰ ਰਹੀਆਂ ਹਨ।