Health
100 ਆਕਸੀਜਨ ਕੰਸਨਟਰੇਟਰ ਡਬਲਯੂ.ਐਚ.ਓ ਵੱਲੋਂ ਪੰਜਾਬ ਨੂੰ ਕੀਤੇ ਗਏ ਪ੍ਰਦਾਨ

ਵਿਸ਼ਵ ਸਿਹਤ ਸੰਗਠਨ ਵੱਲੋਂ ਅੱਜ ਪੰਜਾਬ ਸਰਕਾਰ ਨੂੰ 100 ਆਕਸੀਜਨ ਕੰਸਨਟਰੇਟਰ ਪ੍ਰਦਾਨ ਕੀਤੇ ਗਏ। ਡਬਲਯੂ.ਐਚ.ਓ. ਨੇ ਭਰੋਸਾ ਦਿੱਤਾ ਹੈ ਕਿ ਉਹ ਕੋਵਿਡ-19 ਮਾਮਲਿਆਂ ਦੇ ਐਕਟਿਵ ਕੇਸਾਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਅਤੇ ਇਸ ਦੇ ਜ਼ਿਲ੍ਹਾ ਅਧਿਕਾਰੀਆਂ, ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ। ਪੰਜਾਬ ਸਰਕਾਰ ਵੱਲੋਂ ਰੀਅਲ ਟਾਇਮ ਵਿੱਚ ਮਹਾਂਮਾਰੀ/ਸਥਿਤੀ ਸੰਬੰਧੀ ਨਿਗਰਾਨੀ ਤੇ ਮੁਲਾਂਕਣ ਅਤੇ ਕਿੱਟਾਂ, ਦਵਾਈਆਂ, ਟੀਕਿਆਂ, ਅਤੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਢੁੱਕਵੀਂ ਪਹੁੰਚ ਨੂੰ ਯਕੀਨੀ ਬਣਾਉਣ ਅਤੇ ਬਿਮਾਰੀ ਦੀ ਰੋਕਥਾਮ ਲਈ ਸਬੂਤ ਅਧਾਰਤ ਸੰਦੇਸ਼ਾਂ ਨੂੰ ਸੰਚਾਰਿਤ ਕਰਨ ਲਈ ਸਰੋਤਾਂ ਵਿੱਚ ਵਾਧਾ ਕੀਤਾ ਗਿਆ ਹੈ।