Corona Virus
‘ਟਿਊਬਵੈਲਾਂ ਦੇ ਬਿੱਲਾਂ’ ਬਾਰੇ ਮੁੱਖਮੰਤਰੀ ਖਾਮੋਸ਼ ਕਿਉਂ – ਸੁਖਬੀਰ ਬਾਦਲ

ਚੰਡ੍ਹੀਗੜ੍ਹ, 30 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਆਪਣੀ ਹੀ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਤੋਂ ਮੁਕਰਨ ਨੂੰ ” ਦਬਾਅ ਤੇ ਘਬਰਾਹਟ ਆਏ ਹੋਏ ਮੁਖ ਮੰਤਰੀ ਵੱਲੋਂ ਸਹਿਮ ਵਿਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿੱਤਾ ਹੈ “
ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਮੁਖ ਮੰਤਰੀ ਨੂੰ ਪੁੱਛਿਆ ਕਿ ਜੇ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਦੋ ਦਿਨ ਪਹਿਲਾਂ ਕੈਬਨਿਟ ਨੇ ਇਸ ਸਬੰਧੀ ਇਹ ਫੈਸਲਾ ਕਿਉਂ ਲਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਮੁਫ਼ਤ ਬਿਜਲੀ ਦੀ ਥਾਂ ਤੇ ਕਿਸਾਨਾਂ ਨੂੰ ਸਿਧੇ ਪੈਸੇ ਦਏਗੀ। ਇਸ ਉਸ ਫੈਸਲੇ ਬਾਰੇ ਅਜੇ ਭੀ ਚੁੱਪੀ ਕਿਓਂ ਧਾਰੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅਸਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਹਿੱਤਾਂ ਉੱਤੇ ਸੰਘਰਸ਼ ਦੇ ਐਲਾਨ ਤੋਂ ਕੈਪਟਨ ਬੌਖਲਾ ਗਏ ਹਨ ਤੇ ਉਹਨਾਂ ਵੱਲੋਂ ਅੱਜ ਦਿੱਤਾ ਗਿਆ ਬਿਆਨ ਇੱਕ ਸਹਿਮੇ ਹੋਏ ਆਗੂ ਦਾ ਖੰਡਨ ਹੈ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਉੱਤੇ ਪੂਰੀ ਤਰਾਂ ਸੁਚੇਤ ਹੈ ਤੇ ਅਸੀਂ ਇਸ ਸਰਕਾਰ ਦੇ ਆਖਰੀ ਦਿਨ ਤੱਕ ਇਸ ਵੱਲੋਂ ਲਏ ਜਾਣ ਵਾਲੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੋਕਣ ਲਈ ਕਮਰ ਕੱਸੇ ਕੀਤੇ ਹੋਏ ਹਨ।