Connect with us

Life Style

ਫੁਲਕਾਰੀ ਅੱਜ ਦੇ ਸਮੇਂ ਕਿਉਂ ਹੋ ਰਹੀ ਆਲੋਪ, ਕਿਸ ਲਈ ‘ਤੇ ਕਿਵੇਂ ਕੀਤੀ ਜਾਂਦੀ ਹੈ ਕਢਾਈ ਜਾਣੋ

Published

on

ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ,ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ “ਫੁੱਲ” ਅਤੇ “ਕਾਰੀ” ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ ਕਢਾਈ ਲਈ ਵਰਤਿਆ ਜਾਂਦਾ ਸੀ,ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ।ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।

फुलकारी - विकिपीडिया

ਕਲਾ ਦਾ ਪ੍ਰਤੀਕ
ਪੁਰਾਣੇ ਸਮਿਆਂ ਵਿੱਚ ਬਚਪਨ ਵਿੱਚ ਹੀ ਧੀਆਂ ਧਿਆਣੀਆਂ ਨੂੰ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਤੇ ਸੁਰਤ ਸੰਭਾਲਦਿਆਂ ਹੀ ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ਦੇ ਕੰਮਾਂ ਤੋਂ ਇਲਾਵਾ ਕੱਢਣ, ਬੁਣਨ ਅਤੇ ਕੱਤਣ ਦਾ ਕੰਮ ਵੀ ਸਿਖਾਇਆ ਜਾਂਦਾ ਸੀ। ਕੁੜੀਆਂ ਸਹਿਜ-ਸਹਿਜ ਇਸ ਕਲਾ ਵਿੱਚ ਮਾਹਰ ਹੁੰਦੀਆਂ। ਪੰਜਾਬੀ ਸਮਾਜ ਵਿੱਚ ਲੜਕੀ ਨੂੰ ਵਿਆਹ ਸਮੇਂ ਦਿੱਤੇ ਜਾਣ ਵਾਲੇ ਦਾਜ ਵਿੱਚ ਕੁਝ ਵਸਤਾਂ ਲੜਕੀ ਆਪ ਤਿਆਰ ਕਰਦੀ। ਇਹ ਉਸ ਦੀ ਕਲਾ-ਕੁਸ਼ਲਤਾ ਦਾ ਪ੍ਰਮਾਣ ਹੁੰਦੀਆਂ ਸਨ। ਆਪਣੇ ਮਨ ਦੀਆਂ ਭਾਵਨਾਵਾਂ, ਮਨਇੱਛਤ ਹਮਸਫਰ ਦੀ ਤਾਂਘ, ਸੁਖਮਈ ਭਵਿੱਖ ਦੇ ਸੁਪਨੇ ਇਨ੍ਹਾਂ ਸਭ ਦਾ ਪ੍ਰਗਟਾਵਾ ਉਹ ਖੁੱਲ੍ਹ ਕੇ ਨਹੀਂ ਕਰ ਸਕਦੀ ਸੀ। ਆਪਣੀਆਂ ਇਨ੍ਹਾਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਉਸ ਨੇ ਕਲਾ ਕ੍ਰਿਤਾਂ ਵੀ ਇੱਕ ਪ੍ਰਮੁੱਖ ਮਾਧਿਅਮ ਬਣੀਆਂ। ਕਿਸੇ ਰੁਮਾਲ, ਚਾਦਰ, ਫੁਲਕਾਰੀ ਤੇ ਰੰਗ ਬਿਰੰਗੇ ਧਾਗਿਆਂ ਨਾਲ ਬਣਾਏ ਫੁੱਲ, ਕਲੋਲਾਂ ਕਰਦੇ ਪੰਛੀ, ਹਿਰਨ ਜਿੱਥੇ ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ, ਉੱਥੇ ਡਾਰੋਂ ਵਿਛੜੀ ਕੂੰਜ ਦੇ ਵਿਛੋੜੇ ਅਤੇ ਮਨ ਦੀ ਉਦਾਸੀਨਤਾ ਨੂੰ ਇੱਕ ਇਕੱਲਾ ਦਰਖਤ ਪ੍ਰਗਟ ਕਰਦਾ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੀਆਂ ਮੁਟਿਆਰਾਂ। ਕਿਰਤੀ ਵਰਗ ਦੀਆਂ ਮੁਟਿਆਰਾਂ ਵੱਲੋਂ ਚਿੱਤਰੇ ਆਕਾਰ ਰੰਗ ਰੂਪ ਵਧੇਰੇ ਜੀਵਤ ਹਨ ਕਿਉਂਕਿ ਘਰੋਗੀ ਥੁੜ੍ਹਾਂ ਦੀ ਸੁਪਨਸਾਜ਼ੀ ਕਰਨ ਲਈ ਉਨ੍ਹਾਂ ਕੋਲ ਇੱਕੋ-ਇਕ ਵਸੀਲਾ ਸੀ ਫੁਲਕਾਰੀ। ਆਪਣੇ ਮਨ ਦੀਆਂ ਭਾਵਨਾਵਾਂ ਅਤੇ ਰੀਝਾਂ ਦੇ ਪ੍ਰਗਟਾਵੇ ਲਈ ਸਿਰਫ ਇੱਕ ਮੋਟੀ ਸੂਈ ਸੀ ਜਾਂ ਖੱਦਰ ਦਾ ਕੱਪੜਾ ਜਾਂ ਰੰਗ-ਬਰੰਗੇ ਧਾਗੇ|

Phulkari Suits Manufacturers. In Punjab region, people wore cotton… | by  Phulkari Wholesale | Medium

ਵਰਤੋਂ
ਇਹਨਾਂ ਦਾ ਉਪਯੋਗ ਪੰਜਾਬੀ ਕੁੜੀਆਂ ਦੁਆਰਾ ਵਿਆਹ ਅਤੇ ਤਿਉਹਾਰਾਂ ਦੇ ਮੌਕੇ ਉੱਤੇ ਕੀਤਾ ਜਾਂਦਾ ਹੈ।
ਸ਼ਗਨਾਂ ਦੇ ਮੌਕਿਆਂ ’ਤੇ ਲੋਕ ਫੁੱਲਕਾਰੀਆਂ ਹੀ ਵਰਤਿਆ ਕਰਦੇ ਸਨ।
ਲੋਕ ਦਾਜ ਵਿੱਚ ਧੀਆਂ ਨੂੰ ਵੀ ਫੁਲਕਾਰੀਆਂ ਦੇ ਬਾਗ਼ ਦਿੰਦੇ। ਇਹ ਫੁਲਕਾਰੀਆਂ ਨਾਨੀਆਂ, ਦਾਦੀਆਂ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ।
ਵਿਆਹ ਦੇ ਰਸਮੋ ਰਿਵਾਜਾਂ ਵਿੱਚ ਜਿਵੇਂ ਚੂੜਾ ਚੜ੍ਹਾਉਣ ਵੇਲੇ ਨਾਨੀ ਆਪਣੀ ਦੋਹਤੀ ਨੂੰ ਚੋਪ ਪਹਿਨਾਉਂਦੀ। ਚੋਪ ਜੋ ਫੁਲਕਾਰੀ ਤੋਂ ਥੋੜ੍ਹਾ ਵੱਡਾ ਹੁੰਦਾ ਸੀ।
ਲਾਵਾਂ ਫੇਰਿਆਂ ਦੇ ਮੌਕਿਆਂ ’ਤੇ ਕੁੜੀ ਸਿਰ ’ਤੇ ਫੁਲਕਾਰੀ ਲੈਂਦੀ ਜੋ ਉਸ ਲਾੜੀ ਦੇ ਰੂਪ ਨੂੰ ਚਾਰ ਚੰਨ ਲਾ ਦਿੰਦੀ।

Phulkari: A Story Woven With Silken Threads - Banani Vista


ਲੋਕ ਗੀਤਾਂ ਵਿੱਚ ਫੁਲਕਾਰੀ
ਫੁਲਕਾਰੀ ਨਾਲ ਪੰਜਾਬਣਾਂ ਦੀਆਂ ਅਨੇਕਾਂ ਭਾਵਨਾਵਾਂ ਜੁੜੀਆਂ ਹੋਈਆ ਹਨ।ਜੋ ਲੋਕ ਗੀਤਾਂ ਵਿੱਚ ਪ੍ਰਗਟ ਹੁੰਦੀਆ ਹਨ

ਫੁਲਕਾਰੀ ਮੇਰੀ ਰੇਸ਼ਮੀ ਰੰਗ ਢੁਕਾਏ ਠੀਕ
ਛੇਤੀ ਦਰਸ਼ਨ ਦੇਵਣੇ,ਮੈਂ ਰਸਤੇ ਰਹੀ ਉਡੀਕ

ਇੱਕ ਹੋਰ
ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ,
ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।

ਇੱਕ ਹੋਰ
ਮੈਨੂੰ ਤਾਂ ਕਹਿੰਦਾ ਕੱਢਣ ਨੀਂ ਜਾਣਦੀ, ਕੱਤਣ ਨੀਂ ਜਾਣਦੀ।
ਮੈਂ ਕੱਢ ਲਈ ਫੁਲਕਾਰੀ, ਵੇ ਜਦ ਮੈਂ ਉੱਤੇ ਲਈ
ਤੈਂ ਹੂੰਗਰ ਕਿਉਂ ਮਾਰੀ।

ਉਨ੍ਹਾਂ ਸਮਿਆਂ ਵਿੱਚ ਕਿਤੇ ਬੁੱਢੀ ਦਾਦੀ ਸਿਰ ’ਤੇ ਫੁਲਕਾਰੀ ਲਈ ਨਜ਼ਰ ਆਉਂਦੀ, ਕਿਤੇ ਆਪਣੇ ਸਿਰ ’ਤੇ ਆਪਣੇ ਸਾਈਂ ਦਾ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ ਵਾਜਾਂ ਮਾਰਦੀ
ਅੱਗੇ-ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿੱਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ

Phulkari: A Story Woven With Silken Threads - Banani Vista