Punjab
31 ਅਗਸਤ ਨੂੰ ਕਿਉਂ ਬੰਦ ਰਹੇਗਾ ਪੰਜਾਬ ?
ਸਿੱਖ ਫਾਰ ਜਸਟਿਸ ਵੱਲੋਂ ਪੰਜਾਬ ਬੰਦ ਦਾ ਸੱਦਾ

ਸਿੱਖ ਫਾਰ ਜਸਟਿਸ ਵੱਲੋਂ ਪੰਜਾਬ ਬੰਦ ਦਾ ਸੱਦਾ
31 ਅਗਸਤ 2020 ਨੂੰ ਰਹੇਗਾ ਪੰਜਾਬ ਬੰਦ
ਖ਼ਾਲਿਸਤਾਨ ਦੀਆਂ ਵੀਡੀਓ ਪਾਉਣ ਵਾਲੇ ਪੰਨੂ ਦਾ ਇੱਕ ਹੋਰ ਵੱਡਾ ਐਲਾਨ
26 ਅਗਸਤ : ਗੁਰਪਤਵੰਤ ਸਿੰਘ ਪੰਨੂ ਹਮੇਸ਼ਾ ਹੀ ਆਪਣੇ ਬਿਆਨਾ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਪੰਜਾਬ ਵਿੱਚ ਖ਼ਾਲਿਸਤਾਨ ਦੇ ਪ੍ਰਚਾਰ ਕਰਕੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਵਿੱਚੋਂ ਬੈਨ ਵੀ ਕੀਤਾ ਹੋਇਆ ਹੈ। 
ਹੁਣ ਫਿਰ ਗੁਰਪਤਵੰਤ ਪਨੂੰ ਨੇ ਇੱਕ ਵੱਡਾ ਐਲਾਨ ਕੀਤਾ ਹੈ,ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਏ। ਹੁਣ ਪੰਨੂ ਇੱਕ ਵੀਡੀਓ ‘ਚ ਸਿੱਖ ਫਾਰ ਜਸਟਿਸ ਵੱਲੋਂ 31 ਅਗਸਤ 2020 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜਿਸਦਾ ਕਾਰਨ ਉਹਨਾਂ ਦੱਸਿਆ ਕਿ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦਾ 25ਵਾਂ ਸ਼ਹੀਦੀ ਦਿਹਾੜਾ ਹੈ। ਪੰਨੂ ਨੇ ਕਿਹਾ ਕਿ ਭਾਈ ਦਿਲਾਵਰ ਸਿੰਘ ਕੌਮੀ ਸ਼ਹੀਦ ਹੈ ਜਿਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਕੌਮੀ ਸ਼ਹੀਦ ਦਾ ਦਰਜ਼ਾ ਦਿੱਤਾ ਹੈ। ਜਿਸ ਕਾਰਨ ਪੰਨੂ ਨੇ ਸਿੱਖ ਫਾਰ ਜਸਟਿਸ ਵੱਲੋਂ 31 ਅਗਸਤ 2020 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਭਾਈ ਦਿਲਾਵਰ ਸਿੰਘ ਉਹ ਸਖਸ਼ ਹੈ ਜੋ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਸ਼ਾਮਿਲ ਸੀ।
ਆਜ਼ਾਦੀ ਦਿਹਾੜੇ ਵੀ ਗੁਰਵਤਵੰਤ ਪੰਨੂ ਨੇ ਵਿਵਾਦਪੂਰਨ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਦਿੱਲੀ ਲਾਲ ਕਿਲ੍ਹੇ ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਉਸ ਵੱਲੋਂ ਸਵਾ ਲੱਖ ਅਮਰੀਕੀ ਡਾਲਰ ਦਿੱਤੇ ਜਾਣਗੇ।
Continue Reading