Connect with us

Punjab

ਸੁਖਬੀਰ ਬਾਦਲ ਵੱਲੋਂ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨਾਲ ਪਾਰਟੀ ਮਜ਼ਬੂਤ ਹੋ ਕੇ ਉੱਭਰੇਗੀ : ਜਗਦੀਪ ਚੀਮਾ

Published

on

ਫਤਿਹਗੜ੍ਹ ਸਾਹਿਬ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਮਨੋਰਥ ਨਾਲ ਝੂੰਦਾ ਕਮੇਟੀ ਦੀ ਸਿਫ਼ਾਰਸ਼ ਤੇ ਲਏ ਗਏ 13 ਨੁਕਾਤੀ ਫ਼ੈਸਲਿਆਂ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਫਤਹਿਗੜ੍ਹ ਸਾਹਿਬ ਜਗਦੀਪ ਸਿੰਘ ਚੀਮਾ  ਨੇ ਭਰਵਾਂ ਸਵਾਗਤ ਕੀਤਾ ਹੈ। ਜਥੇਦਾਰ ਚੀਮਾ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਜਿੱਥੇ ਪਾਰਟੀ ਵਿਰੋਧੀਆਂ ਦਾ ਮੂੰਹ ਬੰਦ ਹੋਵੇਗਾ, ਉਥੇ ਹੀ ਪਾਰਟੀ ਹੋਰ ਮਜ਼ਬੂਤ ਹੋ ਕੇ ਸਾਹਮਣੇ ਵੀ ਆਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ 50ਫ਼ੀਸਦੀ ਸੀਟਾਂ ਨੌਜਵਾਨਾਂ ਅਤੇ ਔਰਤਾਂ ਲਈ ਰਾਖਵੀਆਂ ਕਰਨ, 117 ਆਬਜ਼ਰਬਰ ਲਗਾਏ ਜਾਣ,  ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਸਰਕਲ ਪ੍ਰਧਾਨਾਂ ਵੱਲੋਂ  ਕੀਤੇ ਜਾਣ, ਇਕੋ ਪਰਿਵਾਰ ਵਿੱਚੋਂ ਇੱਕੋ ਵਿਅਕਤੀ ਵੱਲੋਂ ਹੀ ਚੋਣ ਲੜਨ ਅਤੇ ਦੋ ਵਾਰ ਪ੍ਰਧਾਨ ਰਹਿਣ ਤੋਂ ਬਾਅਦ  ਬਦਲੇ ਜਾਣ ਸਮੇਤ ਹੋਰ ਪਾਰਟੀ ਹਿਤੈਸ਼ੀ ਫੈਸਲਿਆਂ ਨਾਲ ਪਾਰਟੀ ਨੂੰ ਅਥਾਂਹ ਬਲ ਮਿਲੇਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਵਿਦਿਆਰਥੀ ਜਥੇਬੰਦੀ  ਐਸ.ਓ.ਆਈ  ਨੂੰ ਸੁਰਜੀਤ ਕਰਨ ਨਾਲ ਵੀ ਪਾਰਟੀ ਮਜ਼ਬੂਤ ਹੋਵੇਗੀ  ।

ਉਨ੍ਹਾਂ ਦੱਸਿਆ ਕਿ ਪਾਰਟੀ ਵਿੱਚ ਸਿੱਖੀ ਸਿਧਾਂਤ ਨੂੰ ਲਾਗੂ ਕਰਦਿਆਂ ਹੋਇਆਂ ਜਿਨ੍ਹਾਂ  ਦੇ ਨਾਲ ਸਿੰਘ ਲੱਗਣ ਵਾਲੇ ਵਿਅਕਤੀ ਨੂੰ ਪਾਰਟੀ ਪ੍ਰਧਾਨ ਜਾਂ ਯੂਥ ਵਿੰਗ ਦੇ ਪ੍ਰਧਾਨ ਨੂੰ ਸਿੱਖੀ ਸਰੂਪ ਵਿੱਚ ਸ਼ਾਮਲ ਕੀਤੇ ਜਾਣ ਨਾਲ  ਹੋਰ ਵਿਅਕਤੀ ਵੀ ਪ੍ਰੇਰਿਤ ਹੋ ਕੇ ਸਿੱਖੀ ਸਰੂਪ ਵਿੱਚ ਸ਼ਾਮਲ ਹੋਣਗੇ ।  ਜਥੇਦਾਰ ਚੀਮਾ ਨੇ ਕਿਹਾ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਬਣਾਏ ਗਏ ਅਨੁਸ਼ਾਸਨੀ ਬੋਰਡ ਨਾਲ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਵੀ ਸਾਰਥਿਕ ਸਿੱਧ ਹੋਵੇਗਾ ਅਤੇ  ਜੋ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਉਸ ਵਲੋਂ ਚੋਣਾਂ ਲੜਨ ਵਾਲੇ ਚੰਗੇ ਉਮੀਦਵਾਰ ਚੁਣਨ  ਦੇ  ਨਾਮ ਪਾਰਟੀ ਪ੍ਰਧਾਨ ਪਾਸ ਲਿਆਂਦੇ ਜਾਣ ਦੀ ਪ੍ਰਕਿਰਿਆ ਵੀ ਪਾਰਟੀ ਲਈ ਹੋਰ ਅਨੁਸ਼ਾਸਨ ਕਾਇਮ ਕਰੇਗਾ । 

ਜਥੇਦਾਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਔਰਤਾਂ ਅਤੇ ਨੌਜਵਾਨ ਵਰਗ ਸਮੇਤ ਹੋਰ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਪਾਰਟੀ ਮਜ਼ਬੂਤੀ ਵੱਲ ਜ਼ਰੂਰ ਵਧੇਗੀ ਜਥੇਦਾਰ ਚੀਮਾ ਨੇ ਕਿਹਾ ਕਿ  ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਅਤੇ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਜੋ ਐਮਐਲਏ ਜਾਂ ਹਲਕਾ ਇੰਨਚਾਰਜ ਦੇ ਪਰਿਵਾਰ ਵਿੱਚੋ ਕੋਈ ਨੋਮੀਨੇਸਨ ਲੋਕਲ ਪੱਧਰ ਤੇ ਮਾਰਕਿੱਟ ਕਮੇਟੀ ਆਦਿ ਜਾਂ ਪੰਜਾਬ ਲੈਵਲ ਦੀ ਕੋਈ ਮੈਂਬਰੀ, ਡਾਇਰੈਕਟਰੀ ਜਾ ਚੇਅਰਮੈਨੀ ਵਿੱਚ ਨੌਮੀਨੇਸਨ ਨਾ ਦੇਣ ਤੇ  ਲੋਕਲ ਇਲੈਕਸਨ ਬਲਾਕ ਸੰਮਤੀ, ਜਿਲਾ ਪ੍ਰੀਸਦ, ਐਮ ਸੀ ਅਤੇ ਕੋਆਪ੍ਰੇਟਿਵ ਇਲੈਕਸਨ ਵੀ ਨਾ ਲੜੇ ਜਾਣ ਨਾਲ  ਪਾਰਟੀ ਵਰਕਰਾਂ ਨੂੰ ਹੀ ਨੁਮਾਇੰਦਗੀਆਂ ਮਿਲਣਗੀਆਂ ।

ਜਥੇਦਾਰ ਚੀਮਾ ਨੇ ਬੀ ਸੀ ਭਾਈਚਾਰੇ ਨੂੰ ਪਾਰਟੀ ਵਿਚ ਯੋਗ ਨੁਮਾਇੰਦਗੀਆਂ ਦਿੱਤੇ ਜਾਣ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਪਾਰਟੀ ਦੇ ਬੁਲਾਰੇ ਹਰਵਿੰਦਰ ਸਿੰਘ ਬੱਬਲ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬੌੜ, ਸਾਬਕਾ ਵਾਈਸ ਚੇਅਰਮੈਨ ਸਵਰਨ ਸਿੰਘ ਗੋਪਾਲੋਂ, ਗੁਰਦੀਪ ਸਿੰਘ ਨੌਲਖਾ, ਜਸਵੀਰ  ਸਿੰਘ ਸੇਖੋਂ  ਤੇ ਹੋਰ ਅਕਾਲੀ ਦਲ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ।