Uncategorized
ਰਾਜਸਭਾ ਦੀ ਅੱਜ ਦੀ ਕਾਰਵਾਈ ਪੂਰੀ ਹੋਣ ਨਾਲ, ਰਾਜਨਾਥ ਨੇ ਦਿੱਤੀ ਸਰਹੱਦ ਨਾਲ ਜੁੜੀ ਜਾਣਕਾਰੀ

ਰਾਜਸਭਾ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਉਹ ਅੱਜ ਲੋਕ ਸਭਾ ’ਚ ਵੀ ਪੂਰਬੀ ਲੱਦਾਖ ਦੀ ਸਥਿਤੀ ’ਤੇ ਬਿਆਨ ਦੇਣਗੇ। ਉਨ੍ਹਾਂ ਨੇ ਰਾਜ ਸਭਾ ’ਚ ਦੱਸਿਆ ਕਿ ਦੋਵਾਂ ਪੱਖਾਂ ’ਚ ਪੂਰਣ ਸਥਿਤੀ ਨੂੰ ਬਹਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਚੀਨ ਪੈਂਗੋਂਗ ਝੀਲ ਦੇ ਉੱਤਰੀ ਤੱਟ ’ਤੇ ਫਿੰਗਰ 8 ਦੇ ਪੂਰਬ ’ਚ ਆਪਣੇ ਸੈਨਿਕਾਂ ਨੂੰ ਰੱਖੇਗਾ ‘ਤੇ ਭਾਰਤ ਆਪਣੇ ਫ਼ੌਜੀਆਂ ਨੂੰ ਫਿੰਗਰ 3 ਦੇ ਕੋਲ ਆਪਣੇ ਸਥਾਈ ਬੇਸ ’ਤੇ ਰੱਖੇਗਾ।
ਚੀਨ ਅਤੇ ਭਾਰਤ ਦੋਵਾਂ ਨੇ ਐਲ.ਏ.ਸੀ ’ਤੇ ਸਥਿਤ ਪੈਂਗੋਂਗ ਝੀਲ ਦੇ ਇਲਾਕੇ ਦੇ ਫਰੰਟ-ਲਾਈਨ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਯਾਨ ਦਾ ਹਵਾਲਾ ਦਿੰਦੇ ਹੋਏ, ਚੀਨੀ ਮੀਡੀਆ ਨੇ ਦੱਸਿਆ ਕਿ ਲੱਦਾਖ ’ਚ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇ ’ਤੇ ਤਾਇਨਾਤ ਦੋਵਾਂ ਦੇਸ਼ਾਂ ਦੀ ਸੈਨਾ ਨੇ ਗੱਲਬਾਤ ਦੌਰਾਨ ਆਮ ਸਹਿਮਤੀ ਅਨੁਸਾਰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ।
ਪੀਐੱਮ ਮੋਦੀ ਨੇ ਲੋਕਸਭਾ ’ਚ ਬੋਲਦੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਤਿੰਨੋਂ ਖੇਤੀ ਕਾਨੂੰਨਾਂ ਦਾ ਬਚਾਅ ਕੀਤਾ। ਜਦਕਿ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਨੇ ਵਿਰੋਧ ’ਚ ਵਾਕਆਊਟ ਕੀਤਾ ਹੈ। ਰਾਜਸਭਾ ਦੀ ਅੱਜ ਦੀ ਕਾਰਵਾਈ ਪੂਰੀ ਹੋਣ ਨਾਲ, ਰਾਜਸਭਾ ਕੱਲ੍ਹ ਸਵੇਰੇ ਭਾਵ ਸ਼ੁੱਕਰਵਾਰ ਸਵੇਰੇ 9 ਵਜੇ ਤਕ ਮੁਲਤਵੀ ਹੋ ਗਈ ਹੈ।