Corona Virus
ਅੰਮ੍ਰਿਤਸਰ ‘ਚ ਪੁਲਿਸ ਮਹਿਲਾਵਾਂ ਨੇ ਵੰਡੇ ਸੈਨੇਟਰੀ ਪੈਡ
ਅੰਮ੍ਰਿਤਸਰ, ਮਲਕੀਤ ਸਿੰਘ, 15 ਅਪ੍ਰੈਲ : ਪੰਜਾਬ ਪੁਲਿਸ ਕਰਫਿਊ ਦੇ ਚੱਲਦੇ ਜਿੱਥੇ ਕਈ ਵਿਵਾਦਾਂ ‘ਚ ਰਹੀ ਹੈ। ਉੱਥੇ ਹੀ ਕਰਫਿਊ ‘ਤੇ ਲੌਕਡਾਊਨ ਦੇ ਚੱਲਦੇਪੁਲਿਸ ਨੇ ਵਾਹਵਾਈ ਵੀ ਲੁੱਟੀ।ਕਰਫਿਊ ‘ਚ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਅਤੇ ਲੰਗਰ ਵਰਤਾਉਣ ਵਾਲੀ ਪੁਲਿਸ ਔਰਤਾਂ ਵੀ ਪਹਿਲ ਕਦਮੀ ਨਾਲ ਅੱਗੇਆਇਆਂ। ਪੁਲਿਸ ਦਾ ਇਹ ਹੁਣ ਤੱਕ ਸਭ ਤੋਂ ਬੋਲਡ ਅੰਦਾਜ ਰਿਹਾ ਜਿਥੇ ਪੁਲਿਸ ਘਰ-ਘਰ ਜਾ ਕੇ ਔਰਤਾਂ ਨੂੰ ਸੈਨੇਟਰੀ ਪੈਡ ਵੰਡ ਰਹੀ ਹੈ। ਇਹ ਉਪਰਾਲਾ ਕੀਤਾਹੈ ਅੰਮ੍ਰਿਤਸਰ ਪੁਲਿਸ ਨੇ ਅਤੇ ਇਸਦੀ ਜ਼ਿੰਮੇਵਾਰੀ ਵੀ ਪੁਲਿਸ ਮੁਲਾਜ਼ਮ ਰਿਚਾ ਅਗਨੀਹੋਤਰੀ ਨੇ ਲਈ ਹੈ। ਜੋ ਘਰ-ਘਰ ਜਾ ਕੇ ਔਰਤਾਂ ਨੂੰ ਪੈਡ ਦੇ ਰਹੀ ਹੈ।ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਘਰ ਵਿੱਚ ਕਿੰਨੀਆ ਮਹਿਲਾਵਾਂ ਹਨ ਅਤੇ ਕਦੋਂ ਕਦੋਂ ਉਹਨਾਂ ਨੂੰ ਪੀਰੀਅਡਸ ਆਉਂਦੇ ਹਨ। ਉਸ ਹਿਸਾਬ ਨਾਲ ਔਰਤਾਂ ਨੂੰ ਪੈਡਦੀ ਵੰਡ ਕੀਤੀ ਜਾਂਦੀ ਹੈ। ਇਸ ਬਾਰੇ ਗੱਲ ਕਰਦਿਆਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਸਮਾਜ ‘ਚ ਇਸ ਬਾਰੇ ਗੱਲ ਕਰਨ ‘ਚ ਸ਼ਰਮ ਮਹਿਸੂਸਕੀਤੀ ਜਾਂਦੀ ਹੈ। ਪਰ ਇਸ ਕੁਦਰਤ ਦਾ ਨਿਯਮ ਹੈ ਇਸ ਲਈ ਇਸ ਮਸਲੇ ‘ਚ ਸ਼ਰਮ ਨਹੀਂ ਮੰਨਣੀ ਚਾਹੀਦੀ।