Connect with us

Punjab

ਕੱਪੜੇ ਧੋ ਰਹੀ ਮਹਿਲਾ ਨਹਿਰ ‘ਚ ਡਿਗੀ , ਗੁਰਦੁਆਰਾ ਦੇ ਸੇਵਾਦਾਰ ਨੇ ਬਚਾਈ ਜਾਨ

Published

on

ਪਠਾਨਕੋਟ, 29 ਜੂਨ (ਮੁਕੇਸ਼ ਸੈਣੀ): ਪਠਾਨਕੋਟ ਦੇ ਪਿੰਡ ਧੀਰਾ ਲਾਗੇ ਕਪੜੇ ਧੋ ਰਹੀ ਇਕ ਮਹਿਲਾ ਪਾਣੀ ਦੇ ਤੇਜ਼ ਬਹਾਅ ਨਾਲ ਡਿਗੀ ਗਈ। ਇਕ ਕਿਲੋਮੀਟਰ ਦੂਰ ਗੁਰੂਦਵਾਰਾ ਸ਼੍ਰੀ ਅਕਾਲਗੜ੍ਹ ਦੇ ਸੇਵਕਾਂ ਨੇ ਮਹਿਲਾ ਨੂੰ ਜਿੰਦਾ ਬਾਹਰ ਕੱਡੀ। ਜਖਮੀ ਮਹਿਲਾ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਵਿਚ ਭੇਜਿਆ ਗਿਆ। ਪਾਬੰਦੀ ਦੇ ਬਾਵਜੂਦ ਲੋਕ ਜਾਣ ਜੋਖਿਮ ਵਿਚ ਪਾ ਕੇ ਨਹਿਰ ਦੇ ਕੰਢੇ ਤੇ ਨਹਾ ਅਤੇ ਕਪੜੇ ਧੋ ਕੇ ਪਾਂਦੇ ਹਨ।

ਨਹਿਰਾਂ ਦੇ ਵਿਚ ਨਹਾਣਾ ਅਤੇ ਨਹਿਰ ਦੇ ਕੰਢੇ ਕੋਈ ਭੀ ਕਮ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਕਿਊਕਿ ਨਹਿਰਾਂ ਦੇ ਵਿਚ ਡੁੱਬਣ ਕਾਰਨ ਹਰ ਸਾਲ ਕਈ ਲੋਕ ਆਪਣੀ ਜਾਨ ਗਵਾ ਦੇਂਦੇ ਹਨ ਇਸ ਤਰਾਂ ਦਾ ਹੀ ਇਕ ਹਾਦਸਾ ਪਠਾਨਕੋਟ ਦੇ ਪਿੰਡ ਧੀਰਾ ਲਗੇ ਉਸ ਵੇਲੇ ਹੋ ਗਿਆ ਜਦੋਂ ਕੁਜ ਔਰਤਾਂ ਯੂ ਬੀ ਡੀ ਸੀ ਨਹਿਰ ਦੇ ਕਿਨਾਰੇ ਕਪੜੇ ਧੋ ਰਹੀਆਂ ਸਨ ਅਤੇ ਇਕ ਮਹਿਲਾ ਦਾ ਪੈਰ ਨਹਿਰ ਕਿਨਾਰੇ ਸਲਿੱਪ ਕਰ ਗਿਆ ਅਤੇ ਉਹ ਪਾਣੀ ਦੇ ਤੇਜ਼ ਬਹਾਬ ਦੇ ਨਾਲ ਰੂੜ ਗਈ ਜਿਸ ਨੂੰ ਰੁੜਦਾ ਬੇਖ ਇਕ ਕਿਲੋਮੀਟਰ ਡੀਰ ਜਾ ਕੇ ਗੁਰੂਦਵਾਰਾ ਸ਼੍ਰੀ ਅਕਾਲਡਗੜ ਸਾਹਿਬ ਦੇ ਸੇਵਕਾਂ ਨੇ ਜਿੰਦਾ ਬਾਹਰ ਕਢ ਕੇ ਇਹ ਸਾਬਿਤ ਕਰ ਦਿਤਾ ਕਿ ਜਾਕੋ ਰਾਖੇ ਸਾਈਆਂ ਮਾਰ ਸਕੇਨਾ ਕੋਈ ਜਖਮੀ ਹੋਈ ਮਹਿਲਾ ਨੂੰ ਇਲਾਜ ਦੇ ਲਈ ਸਰਕਾਰੀ ਹੋਸਪੀਟਲ ਦਾਖਿਲ ਕਰਵਾਇਆ ਗਿਆ।

ਇਸ ਬਾਰੇ ਗੱਲ ਕਰਦੇ ਹੋਏ ਗੁਰੂਦਵਾਰਾ ਸਾਹਿਬ ਦੇ ਸੇਵਕ ਨੇ ਦਸਿਆ ਕਿ ਪਾਬੰਦੀ ਦੇ ਬਾਬਜੂਦ ਲੋਕ ਨਹਿਰ ਕੰਡੇ ਕਪੜੇ ਧੋਂਦੇ ਹਨ ਜੋ ਕਿ ਸਰਾਸਰ ਗਲਤ ਹੈ ਅਸੀਂ ਮਹਿਲਾ ਨੂੰ ਰੁੜਦੇ ਬਿਖਿਆ ਤਾਂ ਬਾਹਰ ਕਢ ਲਿਆ ਲੋਕਾਂ ਅੱਗੇ ਅਪੀਲ ਹੰ ਕਿ ਉਹ ਨਹਿਰਾਂ ਦੇ ਵਿਚ ਨ ਨਹਾਉਣ।

ਉਧਰ ਮੌਕੇ ਟੇ ਪੁਜੀ ਐਮਬੂਲੈਂਸ ਦੇ ਮੁਲਾਜਿਮ ਨੇ ਦਸਿਆ ਕਿ ਊਨਾ ਨੂੰ ਪਤਾ ਲਗਾ ਸੀ ਕਿ ਕੋਈ ਮਹਿਲਾ ਪਾਣੀ ਵਿਚ ਰੂੜ ਗਈ ਹੰ ਅਤੇ ਜਖਮੀ ਹੰ ਉਸ ਨੂੰ ਬਾਹਰ ਕਢ ਲਿਆ ਹੰ ਅਸੀਂ ਉਸਨੂੰ ਇਲਾਜ ਦੇ ਲਈ ਲੈ ਕੇ ਜਾ ਰਹੇ ਹਾਂ