Connect with us

Punjab

ਹੈਰਾਨੀ ਦੀ ਗੱਲ ਹੈ ਕਿ SGPC ਇੱਕ ਨਿੱਜੀ ਚੈਨਲ ਨੂੰ ਹੀ ਕਿਉਂ ਬੇਨਤੀ ਕਰ ਰਿਹਾ- CM MAAN

Published

on

ਚੰਡੀਗੜ੍ਹ 21 ਜੁਲਾਈ 2023 : ਗੁਰਬਾਣੀ ਪ੍ਰਸਾਰਣ ਲਈ ਐਸਜੀਪੀਸੀ ਨੇ ਆਪਣਾ ਯੂਟਿਉਬ ਚੈਨਲ ਚਲਾਉਣ ਦਾ ਐਲਾਨ ਕੁੱਝ ਦਿਨ ਪਹਿਲਾਂ ਹੀ ਕੀਤਾ ਸੀ। ਓਥੇ ਹੀ ਅੱਜ ਐਸਜੀਪੀਸੀ ਨੇ ਪੀਟੀਸੀ ਚੈਨਲ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ, ਜਿੰਨਾਂ ਸਮਾਂ ਸਾਡਾ ਆਪਣਾ ਚੈਨਲ ਸ਼ੁਰੂ ਨਹੀਂ ਹੁੰਦਾ ਉਹਨਾਂ ਟਾਇਮ ਤੁਸੀਂ ਗੁਰਬਾਣੀ ਦਾ ਪ੍ਰਸਾਰਣ ਜਾਰੀ ਰਖੋ।

ਓਥੇ ਹੀ CM ਮਾਨ ਵਲੋਂ ਟਵੀਟ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਐੱਸਜੀਪੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ..ਬਾਕੀਆਂ ਨੂੰ ਕਿਉਂ ਨਹੀਂ ?? ਕੀ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫੇਰ ਅਨਿਸ਼ਚਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ?? ਲਾਲਚ ਦੀ ਹੱਦ ਹੁੰਦੀ ਐ..