Connect with us

Community

108 ਐਂਬੂਲੈਂਸ ਦੇ ਵਰਕਰਾਂ ਵਲੋਂ ਕੀਤੀ ਗਈ ਸੇਫਟੀ ਕਿੱਟਾਂ ਦੀ ਮੰਗ, ਨਹੀ ਮਿਲੀਆਂ ਕਿੱਟਾਂ ਤਾ ਨਹੀਂ ਚੁੱਕਣਗੇ ਮਰੀਜ

Published

on

ਸਿਹਤ ਵਿਭਾਗ ਵੱਲੋ ਸਫੇਟੀ ਕਿੱਟਾਂ ਨਾ ਦੇਣ ਦੇ ਚੱਲਦਿਆ 108 ਐਂਬੂਲੈਂਸ ਦੇ ਵਰਕਰਾਂ ਵਿੱਚ ਰੋਸ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਇੱਕਠੇ ਹੋ ਕੇ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਨੂੰ ਸਫੇਟੀ ਕਿੱਟਾਂ ਨਾ ਉਪਲੱਭਧ ਕਰਵਾਈਆਂ ਤਾਂ ਉਹ ਨਹੀ ਚੁੱਕਣਗੇ ਕੋਰੋਨਾ ਦੇ ਮਰੀਜ।

ਕੋਰੋਨਾ ਵਾਇਰਸ ਦੇ ਚੱਲਦਿਆਂ ਕੋਰੋਨਾ ਨਾਲ ਸਬੰਧਤ ਮਰੀਜਾਂ ਨੂੰ ਘਰਾਂ ਤੋ ਹਸਪਤਾਲਾਂ ਤੱਕ ਪਹੁੰਚਾਣ ਲਈ 108 ਐਂਬੂਲੈਂਸ ਸੇਵਾ ਵੱਲੋ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਆਲਮ ਇਹ ਹੈ ਕਿ ਇਸ ਖਤਰਨਾਕ ਬੀਮਾਰੀ ਦੇ ਮਰੀਜਾਂ ਨੂੰ ਘਰ ਤੋ ਲਿਆਉਣ ਸਮੇਂ ਐਂਬੂਲੈਸ ਦੇ ਸਟਾਫ ਨੂੰ ਸਿਹਤ ਵਿਭਾਗ ਵੱਲੋ ਕੋਈ ਵੀ ਸੇਫਟੀ ਕਿੱਟ ਉਪਲੱਭਦ ਨਹੀ ਕਰਵਾਈ ਗਈ ਹੈ। ਜਿਸਦੇ ਚੱਲਦਿਆਂ ਕਰਮਚਾਰੀ ਆਪਣੀ ਜਾਨ ਜੌਖਮ ਵਿੱਚ ਪਾ ਕੇ ਆਪਣੀ ਡਿਊਟੀ ਨਿਭਾ ਰਹੇ ਹਨ। ਕਰਮਚਾਰੀਆਂ ਵੱਲੋ ਸਿਹਤ ਵਿਭਾਗ ਅਤੇ 108 ਐਂਬੂਲੈਂਸ ਚਲਾ ਰਹੀ ਕੰਪਨੀ ਦੇ ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸੇਫਟੀ ਕਿੱਟਾਂ ਉਪਲੱਭਧ ਨਹੀ ਕਰਵਾਈਆ ਗਈਆਂ ਹਨ। ਜਿਸਨੂੰ ਲੈ ਕੇ 108 ਐਬੂਲੈਂਸ ਕਰਮਚਾਰੀਆ ਵਿੱਚ ਰੋਸ ਪਾਇਆਂ ਜਾ ਰਿਹਾ ਹੈ। ਸਿਵਲ ਹਸਪਤਾਲ ਤਰਨ ਤਾਰਨ ਵਿਖੇ ਜਿਲ੍ਹੇ ਭਰ ਵਿੱਚ ਚੱਲ ਰਹੀਆਂ 108 ਐਂਬੂਲੈਂਸਾਂ ਦੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਦੱਸਿਆਂ ਕਿ 108 ਐਂਬੂਲੈਂਸ ਸੇਵਾ ਵੱਲੋ ਹਰ ਪ੍ਰਕਾਰ ਦੇ ਮਰੀਜਾਂ ਨੂੰ ਘਰੋ ਹਸਪਤਾਲਾਂ ਤੱਕ ਪਹੁੰਚਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਲੇਕਿਨ ਹੁਣ ਉਹ ਕੋਰੋਨਾ ਵਾਇਰਸ ਨਾਲ ਸਬੰਧਤ ਮਰੀਜਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਹਸਪਤਾਲਾਂ ਤੱਕ ਪਹੁਚਾਉਣ ਵਾਲੇ ਅਹਿਮ ਕੰਮ ਵਿੱਚ ਲੱਗੇ ਹੋਏ ਹਨ। ਲੇਕਿਨ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਮਰੀਜਾਂ ਨੂੰ ਲਿਆਉਣ ਸਮੇਂ ਕੋਈ ਵੀ ਸਫੇਟੀ ਕਿੱਟ ( ਪੀ.ਪੀ. ਕਿੱਟ) ਉਪਲੱਭਧ ਨਹੀ ਕਰਾਈਆਂ ਗਈਆਂ ਹਨ। ਸਿਰਫ ਵਨ ਲੇਅਰ ਮਾਸਕ ਅਤੇ ਸੈਨੀਟਾਈਜਰ ਹੀ ਦਿੱਤੇ ਗਏ ਹਨ ਜਦਕਿ ਕਿੱਟ ਨਾ ਹੋਣ ਦੇ ਚੱਲਦਿਆਂ ਉਹ ਕਿਸੇ ਵੀ ਕੋਰੋਨਾ ਪਾਜ਼ਿਟਿਵ ਮਰੀਜ ਦੇ ਸੰਪਰਕ ਵਿੱਚ ਆ ਜਾਣ ਕਾਰਨ ਖੁੱਦ ਬੀਮਾਰੀ ਤੋ ਪੀੜਤ ਹੋ ਸਕਦੇ ਹਨ। ਉਹਨਾਂ ਨੇ ਸਰਕਾਰ ਕੋਲੋ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੇਫਟੀ ਕਿੱਟ ਦੇ ਨਾਲ ਨਾਲ ਆਪਣੇ ਪੰਜਾਹ -ਪੰਜਾਹ ਲੱਖ ਦੇ ਬੀਮੇ ਦੀ ਮੰਗ ਕੀਤੀ ਹੈ। ਐਂਬੂਲੈਂਸ ਕਰਮਚਾਰੀਆਂ ਨੇ ਕਿਹਾ ਹੈ ਕਿ ਅਗਰ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਉਨ੍ਹਾਂ ਨੂੰ ਸੇਫਟੀ ਕਿੱਟਾਂ ਨਾ ਉਪਲੱਭਧ ਕਰਵਾਈਆਂ ਗਈਆਂ ਤਾ ਉਹ ਆਉਦੇ ਦਿਨਾਂ ਵਿੱਚ ਕੋਰੋਨਾ ਮਰੀਜਾਂ ਨੂੰ ਲਿਆਉਣ ਦਾ ਕੰਮ ਬੰਦ ਕਰਨ ਲਈ ਮਜਬੂਰ ਹੋਵੇਗੇ।


ਉੱਧਰ ਜਦੋ ਇਸ ਸਬੰਧ ਵਿੱਚ ਜਿਲ੍ਹੇ ਦੇ ਸਿਵਲ ਸਰਜਨ ਡਾ ਅਨੂਪ ਕੁਮਾਰ ਨਾਲ ਗੱਲ ਕੀਤੀ ਗਈ ਤਾ ਉਹਨਾਂ ਨੇ ਕਿਹਾ ਕਿ 108 ਐਂਬੂਲੈਸ ਕਰਮਚਾਰੀਆਂ ਨੂੰ ਵੈਸੇ ਤਾ ਸੇਫਟੀ ਕਿੱਟ ਦੀ ਕੋਈ ਜਰੂਰਤ ਨਹੀ ਹੈ ਕਿਉਕਿ ਇਹਨਾਂ ਨੇ ਮਰੀਜ ਦੇ ਪਾਸ ਨਹੀ ਬੈਠਣਾ ਹੁੰਦਾ ਹੈ। ਬੱਸ ਗੱਡੀ ਵਿੱਚ ਅੱਗੇ ਬੈਠਣਾ ਹੈ ਮਰੀਜ ਨੂੰ ਮਾਹਿਰ ਡਾਕਟਰਾਂ ਦੀ ਟੀਮ ਦੀ ਹਾਜਰੀ ਵਿੱਚ ਲਿਆਦਾ ਜਾਂਦਾ ਹੈ ਤੇ ਮਰੀਜ ਖੁੱਦ ਗੱਡੀ ਵਿੱਚ ਚੱਲ ਕੇ ਬੈਠ ਦਾ ਹੈ ਬਾਕੀ ਉਹਨਾਂ ਵੱਲੋ ਸੇਫਟੀ ਕਿੱਟਾਂ ਬਾਰੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ 108 ਐਂਬੂਲੈਂਸ ਚਲਾ ਰਹੀ ਕੰਪਨੀ ਵੱਲੋ ਹੀ ਆਪਣੇ ਕਰਮਚਾਰੀਆਂ ਨੂੰ ਕਿੱਟਾਂ ਉਪਲੱਭਧ ਕਰਵਾਈਆਂ ਜਾਣੀਆਂ ਹਨ। ਬਾਕੀ ਉਹਨਾਂ ਵੱਲੋ ਥ੍ਰੀ ਲੇਅਰ ਮਾਸਕ ਅਤੇ ਸੈਨੀਟਾਈਜਰ ਐਂਬੂਲੈਸ ਕਰਮਚਾਰੀਆਂ ਨੂੰ ਉੱਪਲੱਭਧ ਕਰਵਾ ਦਿੱਤੇ ਗਏ ਹਨ।