Governance
ਕਰਮਚਾਰੀਆਂ ਨੇ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ..
ਅੱਜ ਸੰਗਰੂਰ ਜ਼ਿਲ੍ਹੇ ਵਿੱਚ ਵੱਖ ਵੱਖ ਜੱਥੇਬੰਧਿਆਂ ਜਿਸ ਵਿੱਚ ਕਲਾਸ 4 ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਸੰਗਰੂਰ ਦੇ ਡੀ.ਸੀ ਦਫਤਰ ਦੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਉੱਥੇ ਹੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਰਮਚਾਰੀਆਂ ਨੇ ਕਿਹਾ ਕਿ 24 ਨੂੰ ਉਨ੍ਹਾਂ ਨੇ ਬਜਟ ਦੌਰਾਨ ਮੁਹਾਲੀ ਵਿੱਚ ਰੈਲੀ ਕੀਤੀ ਸੀ ਤਾਂ ਜੋ ਸਰਕਾਰ ਉਨ੍ਹਾਂ ਦੀ ਤਨਖਾਹ ਕਮਿਸ਼ਨ ਦੀ ਮੰਗ ਨੂੰ ਲਾਗੂ ਕਰੇ ਜਾਂ ਵਧਾਏ, ਕੱਚੇ ਕਰਮਚਾਰੀਆਂ ਨੂੰ ਨਿਯਮਤ ਕਰੇ ਅਤੇ ਸਾਰਿਆਂ ਨੂੰ ਘੱਟੋ ਘੱਟ ਤਨਖਾਹ ਦਿਓ।
ਅੱਗੇ ਕਰਮਚਾਰੀਆਂ ਨੇ ਦੱਸਿਆ ਕਿ ਸਾਨੂੰ 2 ਤਰੀਕ ਨੂੰ ਮਿਲਣ ਲਈ ਸਮਾਂ ਦਿੱਤਾ ਗਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਜੇ ਇਸੇ ਤਰਹ ਹਰ ਵਾਰ ਸਾਡਿਆਂ ਮੰਗਾ ਨੂੰ ਨਜ਼ਰ ਅੰਦਾਜ਼ ਕਰਦੇ ਰਹੇ, ਤਾਂ ਅੱਗੇ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕਿਤਾ ਜਾਏਗਾ।