Sports
ਪਹਿਲਵਾਨ ਰਵੀ ਕੁਮਾਰ ਦਹੀਆ ਨੇ ਰਚਿਆ ਇਤਿਹਾਸ,ਫਾਈਨਲ ‘ਚ ਬਣਾਈ ਜਗ੍ਹਾ

ਟੋਕੀਓ : ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਅੱਜ ਕਜ਼ਾਖਸਤਾਨ ਦੇ ਸਨਾਇਵ ਨੂਰੀਸਲਾਮ (Snive Nurislam) ਵਿਰੁੱਧ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਦਾ ਸੈਮੀਫਾਈਨਲ ਮੈਚ ਖੇਡਿਆ। ਇਸ ਮੈਚ ਵਿੱਚ ਰਵੀ ਦਹੀਆ ਨੇ 7 ਅੰਕਾਂ ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਰਵੀ ਨੇ ਪਹਿਲੇ ਗੇੜ ਵਿੱਚ 2-1 ਦੀ ਲੀਡ ਲੈ ਲਈ। ਹਾਲਾਂਕਿ ਇਸ ਤੋਂ ਬਾਅਦ ਉਹ 7 ਅੰਕਾਂ ਨਾਲ ਪਿੱਛੇ ਰਹਿ ਗਿਆ। ਪਰ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ, ਰਵੀ ਦਹੀਆ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਚੌਥਾ ਤਮਗਾ ਦਿਵਾਉਂਦੇ ਹੋਏ ਸੈਮੀਫਾਈਨਲ ਜਿੱਤ ਕੇ ਆਪਣਾ ਚਾਂਦੀ ਦਾ ਤਗਮਾ ਪੱਕਾ ਕਰ ਲਿਆ।
ਇਸ ਤੋਂ ਪਹਿਲਾਂ ਰਵੀ ਦਹੀਆ ਨੇ ਤਕਨੀਕੀ ਕੁਸ਼ਲਤਾ ਦੇ ਆਧਾਰ ‘ਤੇ ਦੋਵੇਂ ਮੈਚ ਜਿੱਤੇ ਸਨ। ਦਹੀਆ ਨੇ ਪਹਿਲੇ ਗੇੜ ਵਿੱਚ ਕੋਲੰਬੀਆ ਦੇ ਟਿਗੁਏਰੋਸ ਅਰਬਾਨੋ ਅਸਕਰ ਐਡਵਰਡੋ ਨੂੰ 13-2 ਨਾਲ ਹਰਾਉਣ ਤੋਂ ਬਾਅਦ ਬੁਲਗਾਰੀਆ ਦੇ ਜੌਰਜੀ ਵੈਲੇਨਟੀਨੋਵ ਵੈਂਜੇਲੋਵ ਨੂੰ 14.4 ਨਾਲ ਹਰਾਇਆ।