Punjab
ਯਾਦਵਿੰਦਰ ਸਿੰਘ ਨੇ 100 ਮੀਟਰ ਦੌੜ ਚ ਸਿਲਵਰ ਅਤੇ 200 ਮੀਟਰ ਦੌੜ ਚ ਗੋਲਡ ਮੈਡਲ ਕੀਤਾ ਹਾਸਿਲ
17 ਫ਼ਰਵਰੀ 2024: 5ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 ‘ਚ ਸੁਲਤਾਨਪੁਰ ਲੋਧੀ ਦੇ ਨਿਵਾਸੀ ਯਾਦਵਿੰਦਰ ਸਿੰਘ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਯਾਦਵਿੰਦਰ ਸਿੰਘ ਨੇ ਪੰਜਾਬ ਅਤੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਨੈਸ਼ਨਲ ਪੱਧਰ ਤੇ ਚਮਕਾਇਆ ਹੈ। ਅੱਜ ਸੁਲਤਾਨਪੁਰ ਲੋਧੀ ਪਹੁੰਚਣ ਦੇ ਯਾਦਵਿੰਦਰ ਸਿੰਘ ਦਾ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵਿੰਦਰ ਸਿੰਘ ਨੇ ਕਿਹਾ ਕਿ 5ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 ਦਾ ਆਯੋਜਨ ਹੈਦਰਾਬਾਦ ਦੇ (ਤੇਲੰਗਾਨਾ )ਵਿੱਚ ਹੋਇਆ ਸੀ।
ਜਿਸ ਵਿੱਚ ਯਾਦਵਿੰਦਰ ਸਿੰਘ ਨੇ 100 ਮੀਟਰ ਦੌੜ ‘ਚ ਸਿਲਵਰ ਅਤੇ 200 ਮੀਟਰ ਦੌੜ ਵਿੱਚੋ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਹ 17,18 ਦਸੰਬਰ 2023 ਨੂੰ ਦਿੱਲੀ ਵਿਖੇ 200 ਮੀਟਰ ਦੌੜ ‘ਚ ਸਿਲਵਰ, ਪੰਜਾਬ ਦੀ ਟੀਮ ਵੱਲੋਂ 4 ×100 ਮੀਟਰ ਦੌੜ ‘ਚ ਸੋਨੇ ਦਾ ਤਗਮਾ, 4×400 ਮੀਟਰ ਦੌੜ ਚ ਸੋਨੇ ਦਾ ਤਗਮਾ ਜਿੱਤਿਆ ਸੀ। ਯਾਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਮੇਰੇ ਵੱਲੋਂ 20 ਸੋਨੇ ਦੇ ਮੈਡਲ, ਪੰਜ ਸਿਲਵਰ ਮੈਡਲ ,5 ਕਾਂਸੇ ਦੇ ਮੈਡਲ ਜਿੱਤੇ ਹਨ। ਉਹਨਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਆ ਕੇ ਖੇਡਾਂ ਦੇ ਮੈਦਾਨ ਚ ਆਉਣ ਦੀ ਅਪੀਲ ਕੀਤੀ।
ਉਹਨਾਂ ਨੇ ਕਿਹਾ ਕਿ ਬੜੇ ਹੀ ਚਿੰਤਾਂ ਦੀ ਗੱਲ ਹੈ ,ਕਿ ਪੰਜਾਬ ਦੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ‘ਚ ਧੱਕਦੀ ਜਾ ਰਹੀ ਹੈ। ਨੌਜਵਾਨਾਂ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਟੀਚਾ ਮਿੱਥਣਾ ਚਾਹੀਦਾ ਹੈ। ਜਿਸ ਨੂੰ ਉਸਨੇ ਹਾਸਿਲ ਕਰਨਾ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਵੱਲੋਂ ਵੀ ਯਾਦਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਉਨਾਂ ਦੀ ਇਸ ਸਫਲਤਾ ਦੇ ਮਗਰ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਮਾਨ ਹੈ ,ਕਿ ਸਾਡੇ ਇਲਾਕੇ’ ਚ ਯਾਦਵਿੰਦਰ ਸਿੰਘ ਵੱਲੋਂ 5ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 ਇੱਕ ਸਿਲਵਰ ਅਤੇ ਇੱਕ ਸੋਨੇ ਦਾ ਤਗਮਾ ਜਿੱਤ ਕੇ ਘਰ ਵਾਪਸ ਪਰਤਿਆ ਹੈ। ਜਿਸ ਨਾਲ ਸਾਡੇ ਇਲਾਕੇ ਦਾ ਵੀ ਮਾਣ ਦੇਸ਼ ਵਿਦੇਸ਼ ਵਿੱਚ ਵਧਿਆ ਹੈ। ਇਸ ਮੌਕੇ ਤੇ ਉਹਨਾਂ ਵੱਲੋਂ ਫੁੱਲਾਂ ਤੇ ਬੁੱਕੇ ਭੇਟ ਕਰਕੇ ਯਾਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ।