Connect with us

Punjab

Yoga girl ਨੇ ਨਵੀਂ ਪੋਸਟ ਕੀਤੀ ਸਾਂਝੀ- ਲਿਖਿਆ, “ਵਾਹਿਗੁਰੂ ਜੀ ਇਨਸਾਫ਼ ਕਰੋ”

Published

on

ਸ੍ਰੀ ਦਰਬਾਰ ਸਾਹਿਬ ਵਿਖੇ ਪਰਕਰਮਾ ਵਿੱਚ ਯੋਗਾ ਕਰਨ ਵਾਲੀ ਕੁੜੀ ਨੇ ਨਵੀਂ ਪੋਸਟ ਸਾਂਝੀ ਕੀਤੀ ਹੈ। ਸੁਰਖੀਆਂ ਦਾ ਵਿਸ਼ਾ ਬਣੀ ਅਰਚਨਾ ਮਕਵਾਨਾ ਨੇ ਇਹ ਪੋਸਟ ਪਾ ਫਿਰ ਤੋਂ ਮਾਮਲਾ ਸਰਗਰਮਾ ਗਿਆ ਹੈ। ਦਰਅਸਲ ਇਸ ਨਵੀਂ ਪੋਸਟ ਵਿੱਚ ਅਰਚਨਾ ਮਕਵਾਨਾ ਨੇ ਇਕ ਪਾਸੇ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਸਫਾਈ ਦੀ ਸੇਵਾ ਕਰਦਿਆਂ ਦੀ ਵੀਡੀਓ ਪਾਈ ਜਦਕਿ ਇਸ ਦੇ ਨਾਲ ਹੀ ਲੰਗਰ ਛੱਕਦਿਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਦਿੱਤੇ ਗਏ ਦਾਨ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ।

ਅਰਚਨਾ ਮਕਵਾਣਾ ਨੇ ਪੋਸਟ ‘ਚ ਕੀ ਕੁੱਝ ਲਿਖਿਆ..

  • ਤਸਵੀਰਾਂ ਸਾਂਝੀਆਂ ਕਰਦਿਆਂ ਅਰਚਨਾ ਨੇ ਇਹ ਵੀ ਲਿਖਿਆ ਹੈ ਕਿ, “20 ਜੂਨ 2024 ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ।
  • ਵਾਹਿਗੁਰੂ ਜੀ, ਇਸ ਪਵਿੱਤਰ ਬਖਸ਼ਿਸ਼ ਲਈ ਤੁਹਾਡਾ ਧੰਨਵਾਦ, ਸਦਾ ਸ਼ੁਕਰਗੁਜ਼ਾਰ।
  • ਮੈਂ ਕੁਝ ਫੋਟੋਆਂ ਸਾਂਝੀਆਂ ਨਹੀਂ ਕਰਨੀਆਂ ਸਨ, ਪਰ ਕਿਉਂਕਿ ਮੇਰੇ ਇਰਾਦੇ ‘ਤੇ ਸਵਾਲ ਚੁੱਕੇ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਸ ਨੂੰ ਸਾਂਝਾ ਕੀਤਾ ਹੈ।
  • ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।”

 

ਦੱਸ ਦੇਈਏ ਕਿ ਇਹ ਸਾਰੀਆਂ ਤਸਵੀਰਾਂ 20 ਜੂਨ ਦੀਆਂ ਹਨ। ਦੱਸਣਯੋਗ ਹੈ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਕੁੜੀ ਵੱਲੋਂ ਯੋਗ ਕੀਤਾ ਗਿਆ ਸੀ, ਜਿਸ ਦੀਆਂ ਤਸਵੀਰਾਂ ਵਾਇਰਲ ਹੋਣ ‘ਤੇ ਕਾਫ਼ੀ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਉਕਤ ਲੜਕੀ ਅਰਚਨਾ ਮਕਵਾਨਾ ਨੇ ਇਸ ‘ਤੇ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗੀ ਸੀ। ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਅਧਾਰ ‘ਤੇ ਅੰਮ੍ਰਿਤਸਰ ਪੁਲਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ 295ਏ ਤਹਿਤ ਮਾਮਲਾ ਦਰਜ ਕੀਤਾ ਸੀ, ਉੱਥੇ ਹੀ ਗੁਜਰਾਤ ਪੁਲਸ ਵੱਲੋਂ ਅਰਚਨਾ ਮਕਵਾਨਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।

ਇਸ ਮਾਮਲੇ ਵਿੱਚ ਕੁਝ ਲੋਕ ਅਣਜਾਣੇ ਵਿੱਚ ਹੋਈ ਭੁੱਲ ਕਹਿ ਕੇ ਅਰਚਨਾ ਮਕਵਾਨਾ ਨੂੰ ਮੁਆਫ਼ ਕਰ ਦੇਣ ਲਈ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਜਾਣ ਬੁੱਝ ਕੇ ਹੋਈ ਸ਼ਰਾਰਤ ਦੱਸ ਰਹੇ ਨੇ ਪਰ ਇਸ ਦੌਰਾਨ ਹੁਣ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।