Connect with us

National

ਤੁਸੀਂ ਪਹਿਲਾਂ ਮੋਦੀ-ਸ਼ਾਹ ਨਾਲ ਨਿਬੜੋ, ਤੁਹਾਨੂੰ UP ਦੀ ਕੁਰਸੀ ਤੋਂ ਲਾਹੁਣ ਦੀ ਕਰ ਚੁੱਕੇ ਨੇ ਪੂਰੀ ਤਿਆਰੀ: ਕੇਜਰੀਵਾਲ

Published

on

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਰ ਪਾਸੇ ਵਾਹੋ-ਵਾਹੀ ਦੇਖ ਕੇ ਭਾਜਪਾ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕੀ ਹੈ। ਇਸ ਕਾਰਨ ‘ਆਪ’ ਹਮਾਇਤੀਆਂ ਨੂੰ ਪਾਕਿਸਤਾਨੀ ਦੱਸਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੱਲ੍ਹ ਅਮਿਤ ਸ਼ਾਹ ਦਿੱਲੀ ਆਏ , ਜਿੱਥੇ ਉਨ੍ਹਾਂ ਨੇ ਜਨਤਾ ਲਈ ਦੁਰਵਿਹਾਰ ਭਰੀ ਭਾਸ਼ਾ ਦੀ ਵਰਤੋਂ ਕੀਤੀ।

‘ਆਪ’ ਹਮਾਇਤੀਆਂ ਨੂੰ ਭਾਜਪਾ ਦੱਸ ਰਹੀ ‘ਪਾਕਿਸਤਾਨੀ’

“ਮੈਂ ਦੱਸਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਲੋਕਾਂ ਨੇ ‘ਆਪ’ ਤੇ ਵਿਸ਼ਵਾਸ਼ ਜਤਾਇਆ ਹੈ, ਪੰਜਾਬ ਦੇ ਲੋਕਾਂ ਨੇ 92 ਸੀਟਾਂ ਸਾਡੀ ਝੋਲੀ ਪਾਈਆਂ, ਗੁਜਰਾਤ ਤੇ ਗੋਆ ਦੇ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ, ਇੰਨਾ ਹੀ ਨਹੀਂ ਉੱਤਰ ਪ੍ਰਦੇਸ਼, ਆਸਾਮ, ਮੱਧ ਪ੍ਰਦੇਸ਼ ਸਮੇਤ ਕਈ ਹੋਰ ਹਿੱਸਿਆਂ ਵਿੱਚ ਚੋਣਾਂ ਦੌਰਾਨ ‘ਆਪ’ ਸਮਰਥਕਾਂ ਚੋਂ ਸਰਪੰਚ ਚੁਣੇ ਗਏ, ਕੌਂਸਲਰ ਬਣੇ ਕਿ ਉਹ ਸਾਰੇ ਪਾਕਿਸਤਾਨੀ ਹਨ। ਤੁਹਾਨੂੰ ਕਿਸ ਗੱਲ ਦਾ ਇੰਨਾ ਹੰਕਾਰ ਹੈ, ਤੁਹਾਡੀ ਦੁਸ਼ਮਣੀ ਮੇਰੀ ਨਾਲ ਹੈ, ਮੈਨੂੰ ਗਾਲ੍ਹਾਂ ਕੱਢ ਸਕਦੇ ਹੋ, ਪਰ ਦੇਸ਼ ਦੀ ਜਨਤਾ ਨਾਲ ਮਾੜੀ ਭਾਸ਼ਾ ਵਰਤਣ ਦਾ ਕੋਈ ਮਤਲਬ ਨਹੀਂ ਬਣਦਾ ਹੈ। ”

ਕੇਜਰੀਵਾਲ ਦੀ ਯੋਗੀ ਨੂੰ ਸਲਾਹ 

ਕੱਲ੍ਹ ਯੋਗੀ ਅਦਿੱਤਿਆਨਾਥ ਦਿੱਲੀ ਆਏ ਉਨ੍ਹਾਂ ਨੇ ਮੈਨੂੰ ਮਾੜਾ ਬੋਲਿਆ, ਮੈ ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ “ਤੁਹਾਡੇ ਅਸਲੀ ਦੁਸ਼ਮਣ ਤੁਹਾਡੀ ਪਾਰਟੀ ਵਿੱਚ ਬੈਠੇ ਹਨ । ਮੈਨੂੰ ਗਾਲ੍ਹਾਂ ਕਿਉਂ ਕੱਢ ਰਹੇ ਹੋ। ਮੋਦੀ ਤੇ ਅਮਿਤ ਸ਼ਾਹ ਤੁਹਾਨੂੰ ਯੂਪੀ ਦੀ ਕੁਰਸੀ ਤੋਂ ਲਾਹੁਣ ਦੀ ਤਿਆਰੀ ਕਰ ਚੁੱਕੇ ਹਨ। ਤੁਸੀਂ ਪਹਿਲਾਂ ਉਨ੍ਹਾਂ ਨਾਲ ਨਿਬੜ ਲਓ।

ਇਸ ਸਮੇਂ ਲੋਕ ਸਭਾ 2024 ਦੇ ਮੱਦੇਨਜ਼ਰ ਚੋਣ ਪਿੜ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੈ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਇਕ-ਦੂਜੇ ‘ਤੇ ਪਲਟਵਾਰ ਵੀ ਬਰਕਰਾਰ ਹਨ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਹਨ। ਇਸ ਦੌਰਾਨ ਉਨ੍ਹਾਂ ਭਾਜਪਾ ਤੇ ਤਿੱਖਾ ਪਲਟਵਾਰ ਕਰਦਿਆਂ ਯੋਗੀ ਅਦਿੱਤਿਆਨਾਥ ਨੂੰ ਸਲਾਹ ਵੀ ਦਿੱਤੀ ਕਿ ਉਹ ਪਹਿਲਾਂ ਮੋਦੀ-ਸ਼ਾਹ ਨਾਲ ਨਿਬੜ ਲੈਣ।

(ਸਟੋਰੀ-ਇਕਬਾਲ ਕੌਰ, ਵਰਲਡ ਪੰਜਾਬੀ)